08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲੋਕ ਕਾਂਗਰਸ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ-ਇੰਦੂ ਬਾਲਾ

ਨੰਗਲ ਬਿਹਾਲਾਂ, 6 ਅਕਤੂਬਰ (ਵਿਨੋਦ ਮਹਾਜਨ)-ਲੋਕ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ, ਆਗਾਮੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਪੰਜਾਬ ਵਿਚ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤ ਕੇ ਸਰਕਾਰ ਬਣਾਏਗੀ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਮੁਕੇਰੀਆਂ ਤੇ ਹਲਕਾ ਇੰਚਾਰਜ ਕਾਂਗਰਸ ਇੰਦੂ ਬਾਲਾ ਨੇ ਨੰਗਲ ਬਿਹਾਲਾਂ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਅਜੀਤ ਡੈਸਕ 07-10-2026
ਨੰਗਲ ਬਿਹਾਲਾਂ, 6 ਅਕਤੂਬਰ (ਵਿਨੋਦ ਮਹਾਜਨ)-ਲੋਕ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ, ਆਗਾਮੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਪੰਜਾਬ ਵਿਚ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤ ਕੇ ਸਰਕਾਰ ਬਣਾਏਗੀ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਮੁਕੇਰੀਆਂ ਤੇ ਹਲਕਾ ਇੰਚਾਰਜ ਕਾਂਗਰਸ ਇੰਦੂ ਬਾਲਾ ਨੇ ਨੰਗਲ ਬਿਹਾਲਾਂ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਨੰਗਲ ਬਿਹਾਲਾਂ ਵਿਖੇ ਕਾਂਗਰਸ ਦੇ ਵਰਕਰਾਂ ਦੀ ਇਕ ਬੈਠਕ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਲਾਮਬੰਦ ਕਰਨ, ਸੰਗਠਨ ਦੀ ਮਜ਼ਬੂਤੀ ਅਤੇ ਜਨਸੰਪਰਕ ਅਭਿਆਨ ਨੂੰ ਗਤੀ ਦੇਣ ਲਈ ਕੀਤੀ ਗਈ। ਇਸ ਮੌਕੇ ਸਰਪੰਚ ਅੰਜਨਾ ਦੇਵੀ, ਮੈਂਬਰ ਅੰਜੂ ਬਾਲਾ, ਅਨੀਤਾ ਦੇਵੀ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਵਿੱਕੀ, ਸੂਬੇਦਾਰ ਹਰਬੰਸ ਲਾਲ, ਡਾਕਟਰ ਪ੍ਰਦੀਪ ਸਿੰਘ, ਸੁਨੀਤਾ ਮਿਨਹਾਸ ਸਮਤੀ ਮੈਂਬਰ, ਨੀਰਜ ਠਾਕੁਰ, ਮਾਸਟਰ ਰਮੇਸ਼ ਚੰਦਰ, ਸਾਬਕਾ ਚੇਅਰਮੈਨ ਜੈ ਦੀਪ ਸਿੰਘ, ਗੁਰਵਿੰਦਰ ਸਿੰਘ ਭਿੰਡਰ, ਸੰਨੀ ਬਲੜਾ, ਬਲਵਿੰਦਰ ਸਿੰਘ ਬੱਗਾ, ਕਿਸ਼ੋਰ ਕੁਮਾਰ ਬਲਾਕ ਪ੍ਰਧਾਨ ਹਾਜੀਪੁਰ ਤੇ ਐਡਵੋਕੇਟ ਸੱਭਿਆ ਸਾਂਚੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਟੀਚਾ ਸਿਰਫ਼ ਸੱਤਾ ਹਾਸਿਲ ਕਰਨਾ ਨਹੀਂ ਬਲਕਿ ਜਨਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਖੇਤਰ ਦਾ ਚਹੁੰ ਮੁਖੀ ਵਿਕਾਸ ਯਕੀਨੀ ਬਣਾਉਣਾ ਹੈ। ਇਸ ਮੌਕੇ ਹਾਜ਼ਰ ਲੋਕਾਂ ਦੇ ਵੱਡੇ ਇਕੱਠ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਪ੍ਰਣ ਕੀਤਾ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ-ਮੰਗਲੇਸ਼ ਜੱਜ ਅਗਲੀ ਖ਼ਬਰ ਸਕੂਲ ਬੱਸ ਓਪਰੇਟਰਾਂ ਵਲੋਂ ਸਰਕਾਰ ਨੂੰ ਚਿਤਾਵਨੀ, ਮੰਗਾਂ ਮੰਨੋ ਜਾਂ ਵਿਰੋਧ ਲਈ ਤਿਆਰ ਰਹੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।