21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ

ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜਾਉਣ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਇੰਦਰਾ ਜੀ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਜੀਤ ਡੈਸਕ 21-09-2026
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜਾਉਣ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਇੰਦਰਾ ਜੀ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਇਸ ਵਾਰ 11 ਅਕਤੂਬਰ ਨੂੰ ਸ੍ਰੀ ਰਾਮ ਲੀਲ੍ਹਾ ਸ਼ੁਰੂ ਤੇ 20 ਅਕਤੂਬਰ ਨੂੰ ਦਸਹਿਰੇ ਦਾ ਤਿਉਹਾਰ ਕਮੇਟੀ ਵਲੋਂ ਮਨਾਉਂਦੇ ਰਾਵਣ, ਕੁੰਭ ਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ । ਇਸ ਮੌਕੇ ਸੁਰਿੰਦਰ ਸ਼ਰਮਾ, ਵਾਇਸ ਚੇਅਰਮੈਨ ਬਲਵੀਰ ਠਾਕੁਰ, ਲੈਕ. ਸ਼ੰਭੂ ਦੱਤ, ਪੰਡਿਤ ਰੰਗ ਲਾਲ, ਰਾਜ ਕੁਮਾਰ ਜੌਂਟੀ, ਮਾ. ਕਿਸ਼ੋਰ ਕੁਮਾਰ, ਨਰਿੰਦਰ ਮੋਹਣ ਨਿੰਦੀ, ਰਾਜੇਸ਼ ਕੁਮਾਰ ਬੀਰ, ਨਰਿੰਦਰ ਆਨੰਦ, ਮੂਲ ਰਾਜ, ਬਲਵੀਰ ਵਰਮਾ, ਗੁਰਚਰਨ ਦਾਸ, ਵਿਸ਼ੇਸ਼ਰਨਾਥ ਵਿਸ਼ੇਸ਼ਟ, ਰਾਕੇਸ਼ ਕੁਮਾਰ ਟੋਹਨ, ਵੈਦ ਰਾਜੇਸ਼ ਕੁਮਾਰ, ਰਵੀ ਤਨੇਜਾ, ਸੂਰਜ ਭਾਨ ਸਤੀਜਾ, ਵਿਨੈ ਕਰੀਰ, ਰਾਜ ਕਿਸ਼ੋਰ ਗੁੰਬਰ, ਮੁਨੀਤ ਖੰਨਾ, ਜੁਗਿੰਦਰ ਪਿੰਕੀ ਬਾਲੀ, ਮੋਹਨ ਲਾਲ, ਬ੍ਰਹਮ ਪ੍ਰਕਾਸ਼, ਅੰਕਿਤ ਖੰਨਾ, ਅਸ਼ੋਕ ਕੁਮਾਰ, ਨਿਤਿਸ਼ ਐਰੀ, ਗੁਪਾਲ ਕਿਸ਼ਨ ਬਾਲੀ, ਰਣਜੀਤ ਸਹੋਤਾ, ਚੇਤਨ ਸਚਦੇਵਾ, ਕੇਵਲ ਅਰੋੜਾ, ਵਿਨੋਦ ਕੁਮਾਰ ਟੋਹਨ, ਧਰਮ ਸਿੰਘ, ਕੌਂਸਲਰ ਅਸ਼ੋਕ ਕੁਮਾਰ ਤੇ ਹੋਰ ਸਮੇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜੰਗਾਂ, ਅਸਮਾਨਤਾ ਤੇ ਏ.ਆਈ. ਦੇ ਖ਼ਤਰਿਆਂ ’ਤੇ ਗੁਟੇਰੇਸ ਦੀ ਚਿਤਾਵਨੀ ਵਿਸ਼ਵ ਸਹਿਯੋਗ ਦਾ ਦਿੱਤਾ ਸੱਦਾ ਅਗਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਇਕ ਰੋਜ਼ਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।