13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅੰਤਰਰਾਸ਼ਟਰੀ ਸੁਬਰੋਤੋ ਕੱਪ ਦਿੱਲੀ ’ਚ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀ ਫੁੱਟਬਾਲ ਟੀਮ ਦਾ ਸਰਬੋਤਮ ਫੇਅਰ ਪਲੇਅ ਐਵਾਰਡ ਨਾਲ ਸਨਮਾਨ

ਮਾਹਿਲਪੁਰ, 12 ਸਤੰਬਰ (ਰਜਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਕੌਂਸਲ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪਰੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੀ ਅੰਡਰ-17 ਲੜਕੀਆਂ ਦੀ ਟੀਮ ਨੂੰ 65ਵਾਂ ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ’ਚ ਅੰਡਰ-17 ਲੜਕੀਆਂ ਨੇ ਸੈਕਿੰਡ ਰਨਰ ਅੱਪ ਰਹਿ ਕੇ 75,000 ਰੁਪਏ ਦੀ ਨਕਦ ਰਾਸ਼ੀ ਦਾ ਸਨਮਾਨ ਪ੍ਰਾਪਤ ਕਰਦੇ ਹੋਏ ਅਤੇ ਅੰਤਰਰਾਸ਼ਟਰੀ ਸੁਬਰੋਤੋ ਕੱਪ ਵਿਚ ਸਰਵੋਤਮ ਫੇਅਰ ਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ.

ਅਜੀਤ ਡੈਸਕ 13-09-2026
ਮਾਹਿਲਪੁਰ, 12 ਸਤੰਬਰ (ਰਜਿੰਦਰ ਸਿੰਘ)-ਸਿੱਖ ਐਜੂਕੇਸ਼ਨਲ ਕੌਂਸਲ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪਰੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੀ ਅੰਡਰ-17 ਲੜਕੀਆਂ ਦੀ ਟੀਮ ਨੂੰ 65ਵਾਂ ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ’ਚ ਅੰਡਰ-17 ਲੜਕੀਆਂ ਨੇ ਸੈਕਿੰਡ ਰਨਰ ਅੱਪ ਰਹਿ ਕੇ 75,000 ਰੁਪਏ ਦੀ ਨਕਦ ਰਾਸ਼ੀ ਦਾ ਸਨਮਾਨ ਪ੍ਰਾਪਤ ਕਰਦੇ ਹੋਏ ਅਤੇ ਅੰਤਰਰਾਸ਼ਟਰੀ ਸੁਬਰੋਤੋ ਕੱਪ ਵਿਚ ਸਰਵੋਤਮ ਫੇਅਰ ਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ.ਸ਼ਿਬੂ ਮੈਥਿਊ ਕੇ. ਨੇ ਦੱਸਿਆ ਕਿ ਸਰਵੋਤਮ ਫੇਅਰ ਪਲੇਅ ਐਵਾਰਡ ਨਾਲ-ਨਾਲ ਵੱਕਾਰੀ ਟਰਾਫ਼ੀ ਅਤੇ 50,000 ਰੁਪਏ ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਸਿੱਖ ਵਿੱਦਿਅਕ ਕੌਂਸਲ ਦੇ ਸਰਪ੍ਰਸਤ ਸੰਤ ਸਾਧੂ ਸਿੰਘ ਕਹਾਰਪੁਰੀ, ਡਾ.ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਅਪਿੰਦਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਵੀਰਇੰਦਰ ਸ਼ਰਮਾ, ਜਸਪ੍ਰੀਤ ਗਿੱਲ, ਸੁਰਿੰਦਰ ਪਾਲ, ਡਾ.ਪਰਮਿੰਦਰ ਸਿੰਘ ਖ਼ਾਲਸਾ ਕਾਲਜ, ਡਾ, ਰੋਹਤਾਸ਼ ਬੀ.ਐੱਡ ਕਾਲਜ, ਪ੍ਰਿੰ. ਸ਼ਿਬੂ ਮੈਥਿਓ. ਕੇ, ਵਾਈਸ ਪ੍ਰਿੰ. ਵਿਸ਼ਾਲ ਸਿੰਘ ਨੇ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਖਿਡਾਰੀ ਅਤੇ ਕੋਚ ਸੰਦੀਪ ਕੁਮਾਰ, ਕੋਚ ਸੰਦੀਪ ਸਿੰਘ ਪੋਸੀ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੋਣ ਦੇ ਨਾਲ-ਨਾਲ ਇਹ ਸ਼ਾਨਦਾਰ ਸਨਮਾਨ, ਜੋ ਖੇਡ ਭਾਵਨਾ, ਇਮਾਨਦਾਰੀ, ਨਿਰਪੱਖਤਾ ਅਤੇ ਟੀਮ ਭਾਵਨਾ ਦੇ ਉੱਚਤਮ ਆਦਰਸ਼ਾਂ ਦਾ ਪ੍ਰਤੀਕ ਹੈ, ਦੇ ਨਾਲ ਇਹ ਸ਼ਲਾਘਾਯੋਗ ਪ੍ਰਾਪਤੀ ਸਾਡੀਆਂ ਨੌਜਵਾਨ ਖਿਡਾਰਨਾਂ ਦੀ ਅਣਥੱਕ ਮਿਹਨਤ, ਬੇਮਿਸਾਲ ਅਨੁਸ਼ਾਸਨ ਅਤੇ ਉਦਾਰ ਖੇਡ ਭਾਵਨਾ ਦਾ ਸਪਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾ ਸਿਰਫ਼ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਸੱਚੀ ਖੇਡ ਭਾਵਨਾ ਦੇ ਸਰਵੋਤਮ ਆਦਰਸ਼ ਵੀ ਪੇਸ਼ ਕੀਤੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਇਹ ਸ਼ਾਨਦਾਰ ਜਿੱਤ ਸਾਰਿਆਂ ਲਈ ਪੇ੍ਰਰਨਾ ਦਾ ਸਰੋਤ ਬਣੇ।
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਸ਼ਾਨਦਾਰ ਕਾਰਗੁਜ਼ਾਰੀ ਲਈ ਅਧਿਆਪਕ ਦਾ ਸਨਮਾਨ ਅਗਲੀ ਖ਼ਬਰ ਪਿੰਡ ਭਟੇੜ ਵਿਖੇ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।