13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਭਟੇੜ ਵਿਖੇ ਮੁਫ਼ਤ ਮੈਡੀਕਲ ਕੈਂਪ

ਤਲਵਾੜਾ, 12 ਸਤੰਬਰ (ਰਾਜੀਵ ਓਸ਼ੋ)- ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਹੁਕਮਾਂ ’ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ.

ਅਜੀਤ ਡੈਸਕ 13-09-2026
ਤਲਵਾੜਾ, 12 ਸਤੰਬਰ (ਰਾਜੀਵ ਓਸ਼ੋ)- ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਹੁਕਮਾਂ ’ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਹੁਸ਼ਿਆਰਪੁਰ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਭਟੇੜ ਵਿਖੇ 9 ਸਤੰਬਰ 2026 ਨੂੰ ਆਯੂਸ਼ ਕੈਂਪ ਡਾ. ਅਕਾਂਕਸ਼ਾ ਇੰਚਾਰਜ ਜੀਏਡੀ ਭਟੇੜ ਵਲੋਂ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਰਪੰਚ ਦੀਪਕ ਸ਼ਰਮਾ ਅਤੇ ਪੰਚਾਇਤ ਮੈਂਬਰ, ਹੈੱਡਮਾਸਟਰ ਜੀਤ ਸਿੰਘ ਨੇ ਕੀਤਾ। ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ ਡਾ. ਰਸ਼ਮੀ, ਡਾ. ਬਰਜਿੰਦਰ ਸਿੰਘ ਅਤੇ ਹੋਮਿਉਪੈਥੀ ਵਿਭਾਗ ਦੇ ਡਾ. ਬਲਿੰਦਰ ਸਿੰਘ, ਡਾ. ਤਰਲੋਚਨ ਸਿੰਘ ਕਲਸੀ ਨੇ ਕੁੱਲ 632 ਮਰੀਜ਼ਾਂ ਦਾ ਚੈੱਕਅਪ ਕੀਤਾ। ਜਾਂਚ ਉਪਰੰਤ ਉਪ ਵੈਦ ਗੌਰਵ ਸੋਨੀ, ਮਨੀਸ਼ ਕੁਮਾਰ, ਹੋਮਿਉਪੈਥੀ ਡਿਸਪੈਂਸਰ ਕੁਲਜੀਤ ਸਿੰਘ, ਸੂਰਜ ਪ੍ਰਕਾਸ਼ ਵਲੋਂ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਗਈਆਂ। ਆਯੁਰਵੈਦਿਕ ਵਿਭਾਗ ਦੇ ਵਾਰਡ ਅਟੈਂਡ: ਰਾਜ ਕੁਮਾਰ ਅਤੇ ਹੋਮਿਓਪੈਥਿਕ ਵਿਭਾਗ ਦੇ ਦਰਜਾ ਚਾਰ ਕੁਲਵੀਰ ਸਿੰਘ ਵਲੋਂ ਕੈਂਪ ਵਿਚ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਇੰਚਾਰਜ ਡਾ. ਅਕਾਂਕਸ਼ਾ ਵਲੋਂ ਲੋਕਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ‎
ਪਿਛਲੀ ਖ਼ਬਰ ਅੰਤਰਰਾਸ਼ਟਰੀ ਸੁਬਰੋਤੋ ਕੱਪ ਦਿੱਲੀ ’ਚ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਦੀ ਫੁੱਟਬਾਲ ਟੀਮ ਦਾ ਸਰਬੋਤਮ ਫੇਅਰ ਪਲੇਅ ਐਵਾਰਡ... ਅਗਲੀ ਖ਼ਬਰ ਸਤਪਾਲ ਸਿੰਘ ਭੁਲਾਣਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।