09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਟਾਂਡਾ ਤੋਂ ਜਥਾ ਚੰਡੀਗੜ੍ਹ ਵਾਸਤੇ ਹੋਇਆ ਰਵਾਨਾ-ਗੁਰਾਇਆ, ਸੰਧੂ

ਟਾਂਡਾ ਉੜਮੁੜ, 7 ਸਤੰਬਰ (ਦੀਪਕ ਬਹਿਲ)-ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਜਥਾ ਸਰਕਲ ਟਾਂਡੇ ਤੋਂ ਸੂਬਾ ਜਨਰਲ ਸੈਕਟਰੀ ਪ੍ਰਿਥਪਾਲ ਸਿੰਘ ਗੁਰਾਇਆ ਤੇ ਗੁਰਪ੍ਰੀਤ ਸਿੰਘ ਸੰਧੂ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਰਵਾਨਾ ਹੋਇਆ। ਚੰਡੀਗੜ੍ਹ ਦੀਆਂ ਬਰੂਹਾਂ ’ਤੇ ਪਿਛਲੇ 1 ਸਤੰਬਰ ਤੋਂ ਐਸ.

ਅਜੀਤ ਡੈਸਕ 08-09-2026
ਟਾਂਡਾ ਉੜਮੁੜ, 7 ਸਤੰਬਰ (ਦੀਪਕ ਬਹਿਲ)-ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਜਥਾ ਸਰਕਲ ਟਾਂਡੇ ਤੋਂ ਸੂਬਾ ਜਨਰਲ ਸੈਕਟਰੀ ਪ੍ਰਿਥਪਾਲ ਸਿੰਘ ਗੁਰਾਇਆ ਤੇ ਗੁਰਪ੍ਰੀਤ ਸਿੰਘ ਸੰਧੂ ਸਰਕਲ ਪ੍ਰਧਾਨ ਦੀ ਅਗਵਾਈ ਵਿਚ ਰਵਾਨਾ ਹੋਇਆ। ਚੰਡੀਗੜ੍ਹ ਦੀਆਂ ਬਰੂਹਾਂ ’ਤੇ ਪਿਛਲੇ 1 ਸਤੰਬਰ ਤੋਂ ਐਸ. ਕੇ. ਐਮ. ਦੀ ਕਾਲ ’ਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ, ਜਿਸ ਵਿਚ ਸ਼ਮੂਲੀਅਤ ਕਰਨ ਵਾਸਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਜਥੇ ਰਵਾਨਾ ਹੁੰਦੇ ਰਹਿੰਦੇ ਹਨ ਉਥੇ ਹੀ ਅੱਜ 7ਵੇਂ ਦਿਨ ਸਰਕਲ ਟਾਂਡੇ ਨੇ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਮੂਲੀਅਤ ਕਰਨ ਵਾਸਤੇ ਕੂਚ ਕੀਤਾ। ਐਸ. ਕੇ. ਐਮ. ਵਲੋਂ 6 ਮਹੀਨੇ ਤੋਂ ਬਾਅਦ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਸੱਤ ਦਿਨ ਵਾਸਤੇ ਧਰਨਾ ਲਗਾਇਆ ਗਿਆ ਸੀ ਜੇਕਰ ਐਸ. ਕੇ. ਐਮ. ਦੀਆਂ ਮੰਗਾਂ ਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਕੋਈ ਵੀ ਵਧੀਆ ਤਰੀਕੇ ਨਾਲ ਫ਼ੈਸਲਾ ਨਹੀਂ ਕਰਦੀ ਤਾਂ ਇਹ ਧਰਨਾ ਪ੍ਰਦਰਸ਼ਨ ਹੋਰ ਲੰਬਾ ਕੀਤਾ ਜਾ ਸਕਦਾ ਹੈ। ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਵੱਖ-ਵੱਖ ਸਰਕਲਾਂ ਦੀਆਂ ਡਿਊਟੀਆਂ ਮੁਤਾਬਿਕ ਜਥੇ ਜਾ ਰਹੇ ਹਨ ਜੇਕਰ ਧਰਨਾ ਲੰਮਾ ਸਮੇਂ ਤੱਕ ਚੱਲਦਾ ਹੈ ਤਾਂ ਇਸੇ ਤਰ੍ਹਾਂ ਹੀ ਦੁਆਬਾ ਕਿਸਾਨ ਕਮੇਟੀ ਪੰਜਾਬ ਆਪਣੇ ਜਥਿਆਂ ਦੇ ਰੂਪ ’ਚ ਧਰਨੇ ਵਿਚ ਸ਼ਮੂਲੀਅਤ ਕਰਦੀ ਰਹੇਗੀ। ਇਸ ਮੌਕੇ ਬਲਵਿੰਦਰ ਸਿੰਘ ਬਾਬਾ ਸਰਕਲ ਪ੍ਰਧਾਨ ਭੋਗਪੁਰ, ਬਬਲੀ ਡੱਲਾ, ਸੰਦੀਪ ਸਿੰਘ ਘੋੜਾ ਬਾਹੀ ਸੁਖਦੇਵ ਸਿੰਘ ਚਨੋਤਾ, ਕਰਮਜੀਤ ਜਾਜਾ ਮੰਤਰੀ ਜੱਜ ਭਾਗੂ ਕੰਧਾਲੀ, ਕਰਨੈਲ ਸਿੰਘ, ਨਰਿੰਜਨ ਸਿੰਘ, ਨਰੇਸ਼ ਕੁਮਾਰ, ਜਤਿੰਦਰ ਸਿੰਘ, ਦਵਿੰਦਰ ਸਿੰਘ, ਹਰਦੇਵ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਸਾਧੂ ਸਿੰਘ, ਕਰਤਾਰ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਕਾਕਾ, ਸੁੱਖਾ, ਦਲਜੀਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 1 ਕਰੋੜ ਤੋਂ ਵੱਧ ਦੀ ਕੀਮਤ ਨਾਲ ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਖੱਡ ’ਚ ਤਿਆਰ ਹੋਵੇਗਾ ਚੈੱਕ ਡੈਮ ਅਗਲੀ ਖ਼ਬਰ ਪਿੰਡ ਰੱਕੜੀਂ (ਦਾਤਾਰਪੁਰ) ਦਾ 79ਵਾਂ ਛਿੰਝ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।