ਕੰਢੀ ਏਰੀਏ ਦੇ ਲੋਕਾਂ ਦਾ ਜੀਣਾ ਹੋਇਆ ਮੁਹਾਲ - ਸੰਧੂ
ਤਲਵਾੜਾ 18 ਅਗਸਤ (ਮਹਿਤਾ)-ਕੰਢੀ ਖੇਤਰ ਵਿਚ ਧੱੜਲੇ ਨਾਲ ਹੋ ਰਹੀ ਨਜਾਇਜ ਮਾਈਨਿੰਗ ਕਾਰਨ ਜਿੱਥੇ ਕੁਦਰਤੀ ਸਤੁੰਲਨ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਸੜਕਾਂ ’ਤੇ ਦੌੜਦੇ ਬੇਖੋਫ ਓਵਰਲੋਡ ਟਿੱਪਰਾਂ ਅਤੇ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨੇ ਕੰਢੀ ਖੇਤਰ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਹਰ ਰੋਜ਼ ਇਹ ਓਵਰਲੋਡ ਟਿੱਪਰ ਕੀਮਤੀ ਜਿੰਦਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ।
ਅਜੀਤ ਡੈਸਕ
19-08-2026