10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਭਾਈ ਘਨੱਈਆ ਸੇਵਾ ਸੰਮਤੀ ਰੱਲ੍ਹਣ ਵੱਲੋਂ ਨੀਟ ਦੀ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਖੁੱਡਾ, 9 ਅਗਸਤ (ਸਰਬਜੀਤ ਸਿੰਘ)- ਭਾਈ ਘਨੱਈਆ ਸੇਵਾ ਸੰਮਤੀ ਪਿੰਡ ਰੱਲ੍ਹਣ ਵੱਲੋਂ ਸਵ. ਨਿਰਮਲ ਸਿੰਘ ਬੱਬੀ ਅਤੇ ਕੁਲਦੀਪ ਕੌਰ ਦੀ ਸਪੁੱਤਰੀ ਮਨਪ੍ਰੀਤ ਕੌਰ ਨੂੰ ਨੀਟ ਦੀ ਪ੍ਰੀਖਿਆ-2026 ਪਾਸ ਕਰਨ ਅਤੇ ਰਾਸ਼ਟਰੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਤੇ ਸੰਮਤੀ ਦੇ ਸਮੂਹ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 10-08-2026
ਖੁੱਡਾ, 9 ਅਗਸਤ (ਸਰਬਜੀਤ ਸਿੰਘ)- ਭਾਈ ਘਨੱਈਆ ਸੇਵਾ ਸੰਮਤੀ ਪਿੰਡ ਰੱਲ੍ਹਣ ਵੱਲੋਂ ਸਵ. ਨਿਰਮਲ ਸਿੰਘ ਬੱਬੀ ਅਤੇ ਕੁਲਦੀਪ ਕੌਰ ਦੀ ਸਪੁੱਤਰੀ ਮਨਪ੍ਰੀਤ ਕੌਰ ਨੂੰ ਨੀਟ ਦੀ ਪ੍ਰੀਖਿਆ-2026 ਪਾਸ ਕਰਨ ਅਤੇ ਰਾਸ਼ਟਰੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਤੇ ਸੰਮਤੀ ਦੇ ਸਮੂਹ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸੰਮਤੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੀ. ਐਮ. ਰੇਲਵੇ ਵਲੋਂ ਮਨਪ੍ਰੀਤ ਕੌਰ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਹੌਸਲਾ-ਅਫ਼ਜ਼ਾਈ ਵਜੋਂ ਭੇਟ ਕੀਤੀ ਗਈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰੇ ਅਤੇ ਆਪਣੇ ਮਾਪਿਆਂ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਰੱਲਣ ਤੇ ਸੰਮਤੀ ਦੇ ਹੋਰਨਾਂ ਮੈਂਬਰਾਂ ਨੇ ਮਨਪ੍ਰੀਤ ਕੌਰ ਵਲੋਂ ਹਾਸਿਲ ਕੀਤੇ ਗਏ ਇਸ ਟੀਚੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਿੰਡ ਰੱਲਣ ਦਾ ਨਾਮ ਪੂਰੇ ਭਾਰਤ ਦੇਸ਼ ਵਿਚ ਰੌਸ਼ਨ ਹੋਇਆ ਹੈ। ਪ੍ਰਧਾਨ ਜਸਵਿੰਦਰ ਸਿੰਘ ਨੇ ਪ੍ਰਵਾਸੀ ਭਾਰਤੀ ਸੁਖਵਿੰਦਰ ਸਿੰਘ ਫਰਾਂਸ ਵੱਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਰੂਪ ਲਾਲ ਕਲਸੀਆ, ਹਰਬਚਨ ਸਿੰਘ ਅੰਮ੍ਰਿਤਸਰ ਵਾਲੇ, ਇੰਜੀ: ਗੁਰਪ੍ਰੀਤ ਸਿੰਘ ਭੇਲਾ, ਪੰਚ ਅਮਰਜੀਤ ਸਿੰਘ ਕਲਸੀਆ, ਦਲਜੀਤ ਕੌਰ, ਗੁਰਵਿੰਦਰ ਕੌਰ ਤੇ ਪ੍ਰਵੀਨ ਕੌਰ ਸਮੇਤ ਸੰਮਤੀ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਹਰਜੋਤ ਕੌਰ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।