08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬੀ.ਐੱਨ .ਡੀ. ਸਕੂਲ ਦੇ ਐਨ .ਸੀ.ਸੀ. ਕੈਡੇਟ ‘ਏ ਸਰਟੀਫਿਕੇਟ ਨਾਲ ਸਨਮਾਨਿਤ

ਅੱਡਾ ਸਰਾਂ , 7 ਅਗਸਤ (ਮਸੀਤੀ)- ਬੀ. ਐਨ .

ਅਜੀਤ ਡੈਸਕ 08-08-2026
ਅੱਡਾ ਸਰਾਂ , 7 ਅਗਸਤ (ਮਸੀਤੀ)- ਬੀ.ਐਨ .ਡੀ. ਸੀਨੀਅਰ ਸੈਕੰਡਰੀ ਸਕੂਲ, ਕੰਧਾਲਾ ਜੱਟਾਂ ਦੇ ਐਨ.ਸੀ.ਸੀ. ਕੈਡੇਟਸ ਨੇ ਏ ਸਰਟੀਫਿਕੇਟ ਹਾਸਲ ਕੀਤੇ ਹਨ। ਅੰਮ੍ਰਿਤ ਪ੍ਰੀਤ ਕੌਰ, ਜਸਪ੍ਰੀਤ ਕੌਰ, ਰਾਜਪ੍ਰੀਤ ਕੌਰ, ਹਰਚਰਨ ਸਿੰਘ, ਮਨਿੰਦਰ ਸਿੰਘ, ਸਮਰਪ੍ਰੀਤ ਸਿੰਘ, ਏਕਮਜੋਤ ਸਿੰਘ, ਰਾਜਵੀਰ ਸਿੰਘ ਅਤੇ ਜਸਮੀਤ ਸਿੰਘ ਨੇ ਐਨ.ਸੀ.ਸੀ. ਦੇ ਦੋ ਸਾਲਾ ਕੋਰਸ ਦੌਰਾਨ ਸ਼ੂਟਿੰਗ, ਡਰਿਲਿੰਗ, ਖੇਡਾਂ, ਦੌੜਾਂ ਟਰੈਕਿੰਗ ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ‘ਏ’ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰ. ਜੈ ਕ੍ਰਿਸ਼ਨ ਮਹਿਤਾ, ਇੰਜੀ. ਅਨਿਲ ਕੁਮਾਰ ਮਹਿਤਾ ਤੇ ਐਨ .ਸੀ.ਸੀ. ਸੈਕੰਡ ਅਫ਼ਸਰ ਜਤਿੰਦਰ ਕੁਮਾਰ ਨੇ ਕੈਡੇਟਾਂ ਨੂੰ` ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਦੇਸ਼-ਸੇਵਾ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਐਨ .ਸੀ.ਸੀ. ਰਾਹੀਂ ਲੀਡਰਸ਼ਿਪ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਦੇਸ਼-ਭਗਤੀ ਦੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਮਿੱਤ ਕੁਮਾਰ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਰਾਕੇਸ਼ ਕੁਮਾਰ, ਰੁਕਸਾਨਾ, ਜਸਵੀਰ ਕੌਰ, ਪਰਮਜੀਤ ਕੌਰ, ਜ਼ੀਨਤ, ਕੋਮਲਪ੍ਰੀਤ ਕੌਰ, ਰਾਜਵਿੰਦਰ ਕੌਰ, ਵੰਦਨਾ, ਅਮਨਜੀਤ ਕੌਰ, ਮਨਿੰਦਰ ਕੌਰ, ਜਾਨਵੀਰ, ਮਨਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਦੋ-ਰੋਜ਼ਾ ਮੁਢਲੀ ਸਹਾਇਤਾ ਸਿਖਲਾਈ ਕੈਂਪ ਸਰਵਹਿੱਤਕਾਰੀ ਤਲਵਾੜਾ ਵਿਖੇ ਸਮਾਪਤ ਅਗਲੀ ਖ਼ਬਰ ਘਰ ਨਜ਼ਦੀਕ ਖੜ੍ਹਾ ਟੈਂਪੂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।