ਘੋਗਰਾ, 4 ਅਗਸਤ (ਆਰ. ਐੱਸ. ਸਲਾਰੀਆ)- ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਨੂੰ ਸੁਰਜੀਤ ਰੱਖਣ ਲਈ ਸਾਉਣ ਮਹੀਨੇ ਦਾ ਪ੍ਰਮੁੱਖ ਤੀਆਂ ਦਾ ਤਿਉਹਾਰ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਸੱਜ ਵਿਆਹੀਆਂ ਕੁੜੀਆਂ ਅਤੇ ਵਹੁਟੀਆਂ ਵਲੋਂ ਆਪਣੇ ਸਭਿਆਚਾਰ ਨੂੰ ਜਾਗਰੂਕ ਰੱਖਣ ਲਈ ਪੰਜਾਬੀ ਪਹਿਰਾਵੇ ਵਿਚ ਪਹੁੰਚ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਹਲਕਾ ਵਿਧਾਇਕ ਕਰਮਵੀਰ ਸਿੰਘ ਦੀ ਪਤਨੀ ਬੀਬੀ ਪ੍ਰਭਜੋਤ ਕੌਰ ਵਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਬੋਲਦਿਆਂ ਆਖਿਆ ਕਿ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਸਭਿਆਚਾਰ ਅਤੇ ਵਿਰਸੇ ਦੀ ਸਾਂਝ ਬਣੀ ਰਹਿੰਦੀ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ। ਸਭਿਆਚਾਰਕ ਪ੍ਰੋਗਰਾਮ ਦੌਰਾਨ ਸਾਉਣ ਮਹੀਨੇ ਵਿਚ ਬਣਾਏ ਜਾਣ ਵਾਲੇ ਪਕਵਾਨ ਵੀ ਤਿਆਰ ਕੀਤੇ ਗਏ। ਗਗਨਦੀਪ ਕੌਰ ਵਲੋਂ ਸਟੇਜ ਦਾ ਸੰਚਾਲਨ ਵਧੀਆ ਢੰਗ ਕੀਤਾ ਗਿਆ। ਇਸ ਮੌਕੇ ਪ੍ਰਵੀਨ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਕੌਰ ਪਲਵੀ, ਸੀਆ, ਅਮਨਦੀਪ ਕੌਰ, ਮਨਜਿੰਦਰ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਸੁਸ਼ਮਾ, ਆਸ਼ੂ, ਸਰਬਜੀਤ ਕੌਰ ਇੱਥੇ ਹੋਰ ਪਿੰਡ ਦੀਆਂ ਸੁਆਣੀਆਂ ਹਾਜ਼ਰ ਸਨ।