12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

650 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਰਕਾਰੀ ਸਕੂਲ ਡੱਫਰ ਵਿਖੇ ਬੂਟੇ ਲਗਾਏ

ਅਜੀਤ ਡੈਸਕ 27-07-2026

ਗੜ੍ਹਦੀਵਾਲਾ/ਪੱਸੀ ਕੰਢੀ, 26 ਜੁਲਾਈ (ਚੱਗਰ, ਰਜਪਾਲਮਾ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਡੀ.ਡੀ.ਓ. ਅਮਨਦੀਪ ਸਿੰਘ ਦੀ ਅਗਵਾਈ ਵਿਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ 650 ਸਾਲਾਂ ਸ਼ਤਾਬਦੀ ਦੇ ਸੰਬੰਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਬੂਟੇ ਲਗਵਾਏ ਗਏ। ਇਸ ਸਮੇਂ ਸਕੂਲ ਇੰਚਾਰਜ ਦਲਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਲੈਕ. ਦਿਨੇਸ਼ ਠਾਕੁਰ, ਲੈਕ. ਇੰਦਰਜੀਤ, ਲੈਕ. ਉਮੇਸ਼ ਕੁਮਾਰ, ਜਗਵਿੰਦਰ ਸਿੰਘ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਅਨੁਰਾਗ ਠਾਕੁਰ, ਬਲਵਿੰਦਰ ਕੌਰ, ਰੇਖਾ ਰਾਣੀ, ਸਪਨਾ ਸਲਾਰੀਆ, ਸੁਮਨਦੀਪ ਕੌਰ, ਰਮਨਦੀਪ ਕੌਰ, ਕੁਲਜੀਤ ਕੌਰ, ਜਗਦੇਵ ਸਿੰਘ ਆਦਿ ਸਮੇਤ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਪਿਛਲੀ ਖ਼ਬਰ ਮਿਸ਼ਨ 2027 ਨੂੰ ਫ਼ਤਹਿ ਕਰਨ ਲਈ ਵਰਕਰ ਬੂਥ ਪੱਧਰ ’ਤੇ ਮਿਹਨਤ ਕਰਨ-ਸਤੀਸ਼ ਬਾਵਾ ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।