ਹਰਿਆਣਾ, 23 ਜੁਲਾਈ (ਹਰਮੇਲ ਸਿੰਘ)- ਦਿੱਲੀ ਦੇ ਜੰਤਰ ਮੰਤਰ ਵਿਖੇ ਨੀਟ ਪੇਪਰ ਲੀਕ ਮਾਮਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਤੇ ਦਿੱਲੀ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਕਸਬਾ ਹਰਿਆਣਾ ਵਿਖੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਵਿਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਨੌਜਵਾਨ ਨੀਟ ਪੇਪਰ ਵਿਚ ਹੋਈ ਗੜਬੜ ਅਤੇ ਆਪਣੇ ਭਵਿੱਖ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ ਪਰ ਦਿੱਲੀ ਪੁਲਿਸ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦੇਸ਼ ਦਾ ਭਵਿੱਖ ਅਤੇ ਆਪਣੀ ਪੜ੍ਹਾਈ ਦੀ ਚਿੰਤਾ ਕਰਨ ਵਾਲੇ ਨੌਜਵਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੁਲਿਸ ਦੀਆਂ ਡਾਂਗਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਦੱਸ ਦਿੱਤਾ ਹੈ ਕਿ ਭਾਜਪਾ ਦੀ ਅਗਵਾਈ ਵਿਚ ਚੱਲ ਰਹੀ ਮੋਦੀ ਸਰਕਾਰ ਕੋਲ ਨੌਜਵਾਨ ਵਿਦਿਆਰਥੀਆਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਤੇ ਹਰ ਵਾਰ ਦੀ ਤਰ੍ਹਾਂ ਕੇਂਦਰ ਸਰਕਾਰ ਲੋਕਾਂ ਦੀ ਆਵਾਜ਼ ਡੰਡੇ ਦੇ ਜ਼ੋਰ ਨਾਲ ਬੰਦ ਕਰਨਾ ਚਾਹੁੰਦੀ ਹਾਂ। ਇਸ ਮੌਕੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ, ਪਵਿੱਤਰ ਦੀਪ ਸਿੰਘ ਆਹਲੂਵਾਲੀਆ, ਅਭੀ ਬਤਰਾ, ਸੂਬੇਦਾਰ ਰਾਮ ਸਿੰਘ ਡਡਿਆਣਾ ਕਲਾ, ਸਾਬਕਾ ਪ੍ਰਧਾਨ ਇਕਬਾਲ ਸਿੰਘ, ਰਮਨ ਕੁਮਾਰ ਐਮ.ਸੀ. ਹਰਿਆਣਾ, ਗੁਰਦੇਵ ਕੌਰ ਐੱਮ.ਸੀ. ਹਰਿਆਣਾ, ਰਾਜੇਸ਼ ਹੈਪਾ ਠੇਕੇਦਾਰ, ਕੁਲਵਿੰਦਰ ਸਿੰਘ, ਕਮਲਜੀਤ ਸਿੰਘ ਸ਼ਾਹੀ, ਮਨਜੀਤ ਸਿੰਘ, ਰਾਵਲ ਸਿੰਘ, ਫੌਜੀ ਹਰਿਆਣਾ, ਸੰਮਤੀ ਮੈਂਬਰ ਰਾਮ ਆਸਰਾ, ਕਰਨ, ਕੁਲਵਿੰਦਰ ਸਿੰਘ, ਯੂਥ ਪ੍ਰਧਾਨ ਸੁਦਾਸ਼ੂ ਮਿਸ਼ਰਾ ਹਰਿਆਣਾ, ਹਰਮੇਸ਼ ਲਾਲ ਹੁਸੈਨਪੁਰ, ਰਜਵੰਤ ਸਿੰਘ ਨੰਬਰਦਾਰ, ਕਾਕਾ ਢੋਲਬਾਹਾ, ਕਾਕਾ ਬਸੀ ਉਮਰ ਖਾਂ, ਕੁਲਵਿੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ।