07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਹੱਕ ਮੰਗਣ ਵਾਲੇ ਬੇਰੁਜ਼ਗਾਰਾਂ ਤੇ ਕਰਮਚਾਰੀਆਂ ’ਤੇ ਸਰਕਾਰ ਕਰ ਰਹੀ ਹੈ ਅੱਤਿਆਚਾਰ-ਗਿਲਜੀਆਂ

ਅਜੀਤ ਡੈਸਕ 24-07-2026
ਅੱਡਾ ਸਰਾਂ, 23 ਜੁਲਾਈ (ਹਰਜਿੰਦਰ ਸਿੰਘ ਮਸੀਤੀ)- ਆਪਣੀਆਂ ਨਕਾਰਾ ਨੀਤੀਆਂ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੀ ਪੰਜਾਬ ਦੀ ਸਰਕਾਰ ਤੋਂ ਅੱਜ ਕਰਮਚਾਰੀ ਵਪਾਰੀ ਅਤੇ ਕਿਸਾਨ ਕਿਰਤੀ ਬੁਰੀ ਤਰਾਂ ਨਿਰਾਸ਼ ਹੋਏ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਨਜ਼ਦੀਕੀ ਪਿੰਡ ਕੰਧਾਲਾ ਸ਼ੇਖ਼ਾਂ ਵਿਚ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਦੇ ਹੋਏ ਗਿਲਜੀਆਂ ਨੇ ਆਖਿਆ ਕਿ ਪੰਜਾਬ ਵਿਚ ਜਦੋਂ ਵੀ ਬਿਜਲੀ ਮਹਿਕਮੇ ਦੇ ਕੱਚੇ ਕਾਮਿਆਂ, ਲਾਈਨਮੈਨਾਂ, ਮਨਰੇਗਾ ਕਰਮਚਾਰੀਆਂ ਅਧਿਆਪਕਾਂ ਅਤੇ ਬੇਰੁਜ਼ਗਾਰਾਂ ਨੇ ਆਪਣੇ ਹੱਕ ਮੰਗਣ ਲਈ ਆਵਾਜ਼ ਬੁਲੰਦ ਕੀਤੀ ਹੈ ਇਸ ਨਿਕੰਮੀ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਪੁਲਸ ਦਾ ਦੁਰਉਪਯੋਗ ਕਰਕੇ ਉਨ੍ਹਾਂ ‘ਤੇ ਜਬਰ ਕੀਤਾ ਹੈ। ਇਸ ਮੌਕੇ ਉਨ੍ਹਾਂ ਸੰਗਠਨ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਚਰਚਾ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਸੀਨੀਅਰ ਕਾਂਗਰਸ ਆਗੂ ਜਤਿੰਦਰਪਾਲ ਸਿੰਘ ਝਾਵਰ, ਸਰਪੰਚ ਤਰਨਵੀਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਜੀਤ ਰਾਮ, ਦੇਵ ਰਾਜ, ਗਗਨ, ਸਰਬਜੀਤ ਕੌਰ, ਦਸੌਂਧੀ ਰਾਮ, ਸਾਬਕਾ ਸੰਮਤੀ ਮੈਂਬਰ ਦਰਸ਼ਨ ਸਿੰਘ, ਹਰਭਜਨ ਸਿੰਘ, ਗੁਰਪ੍ਰਸਾਦ, ਕਸ਼ਮੀਰ ਸਿੰਘ ਫੌਜੀ, ਸਹਿਜਪ੍ਰੀਤ, ਧਰਮਪ੍ਰੀਤ, ਸੁਖਵਿੰਦਰ ਸਿੰਘ ਰਿੰਕੂ, ਜਸਵੰਤ ਸਿੰਘ, ਗਿਆਨੀ ਹਰਭਜਨ ਸਿੰਘ, ਇਕਬਾਲ ਸਿੰਘ, ਪ੍ਰਕਾਸ਼ ਸਿੰਘ, ਸੀਤਾ ਰਾਣੀ, ਲਵਲੀ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਨਵੇਂ ਰਾਸ਼ਨ ਕਾਰਡ ਬਣਵਾਉਣ ਤੇ ਮੈਂਬਰ ਦਾ ਨਾਂਅ ਸ਼ਾਮਿਲ ਕਰਨ ਲਈ ਅਰਜ਼ੀਆਂ ਦੀ ਮੰਗ- ਆਸ਼ਿਕਾ ਜੈਨ ਅਗਲੀ ਖ਼ਬਰ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਮੋਮਬੱਤੀ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।