ਹਾਜੀਪੁਰ 23 ਜੁਲਾਈ (ਪੁਨੀਤ ਭਾਰਦਵਾਜ) - ਜੇਕਰ ਬੱਚੇ ਸਮੇਂ ਦੀ ਕਦਰ ਕਰਨ ਤਾਂ ਕਾਮਯਾਬੀ ਜ਼ਰੂਰ ਮਿਲੇਗੀ, ਇਹ ਸਕੂਲ ਦਾ ਸਮਾਂ ਹਰ ਵਿਦਿਆਰਥੀ ਦੇ ਵਾਸਤੇ ਬਹੁਤ ਹੀ ਨਾਜ਼ੁਕ ਸਮਾਂ ਹੁੰਦਾ ਹੈ ਜੋ ਇਸ ਸਮੇਂ ਦੀ ਕਦਰ ਕਰ ਲੈਂਦੇ ਹਨ ਉਹ ਜ਼ਿੰਦਗੀ ਵਿਚ ਕਾਮਯਾਬ ਹੋ ਜਾਂਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਾਜੀਪੁਰ ਦੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਸਕੂਲ ਬੈਗ ਦੇ ਵੰਡ ਸਮਾਰੋਹ ਵਿਚ ਸ਼ਾਮਿਲ ਹੋਏ ਹਲਕਾ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਕੀਤਾ। ਇਸ ਮੌਕੇ ਸਾਬੀ ਨੇ ਕਿਹਾ ਕਿ ਸੂਬੇ ਦੀ ਪੰਜਾਬ ਸਰਕਾਰ ਦੇ ਯਤਨਾਂ ਦੇ ਸਦਕੇ ਹੀ ਅੱਜ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਪੜ੍ਹਾਈ ਦੇ ਰਹੇ ਹਨ। ਇਸ ਮੌਕੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੂੰ 600 ਦੇ ਕਰੀਬ ਸਕੂਲ ਬੈਗ ਪੰਜਾਬ ਸਰਕਾਰ ਵਲੋਂ ਦਿੱਤੇ ਗਏ। ਇਸ ਮੌਕੇ ਸਕੂਲ ਦੇ ਅਮਿਤ ਸੈਣੀ, ਅਮਨ ਠਾਕੁਰ, ਕਮਲ ਭਾਰਤੀ, ਗੁਰਦੇਵ ਸਿੰਘ, ਐਸ.ਡੀ.ਓ ਸੁੱਚਾ ਸਿੰਘ, ਦੀਪਕ ਮੋਨੂ, ਸੁਰਿੰਦਰ ਸਿੰਘ, ਜੀਵਾ ਸਿੰਘ, ਪ੍ਰਿੰਸੀਪਲ ਦੀਪਕ ਸ਼ਰਮਾ, ਸੁਰਜੀਤ ਸਿੰਘ ਲੈਕਚਰਾਰ, ਬਚਿੱਤਰ ਸਿੰਘ ਲੈਕਚਰਾਰ, ਮਨਜੀਤ ਸਿੰਘ, ਰੋਨੀ ਮੈਡਮ, ਤਜਿੰਦਰ ਸਿੰਘ, ਵਰਿੰਦਰ ਕੁਮਾਰ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ।