08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਮੂਹਿਕ ਛੁੱਟੀ ’ਤੇ ਚੱਲ ਰਹੇ ਬਿਜਲੀ ਕਾਮਿਆਂ ਨੇ ਅਗਲੇ 2 ਦਿਨ ਛੁੱਟੀ ਹੋਰ ਵਧਾਈ

ਅਜੀਤ ਡੈਸਕ 23-07-2026
ਮੁਕੇਰੀਆਂ, 22 ਜੁਲਾਈ (ਰਾਮਗੜ੍ਹੀਆ)- ਪੀ.ਐਸ.ਈ.ਬੀ. ਜੁਆਇੰਟ ਫੋਰਮ ਅਤੇ ਏਕਤਾ ਮੰਚ ਸਮੇਤ 16 ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਸਮੂਹਿਕ ਛੁੱਟੀ ਕਰਕੇ ਹੜਤਾਲ ’ਤੇ ਗਏ ਪਾਵਰਕਾਮ ਮੁਲਾਜ਼ਮਾਂ ਵਲੋਂ ਮੁਕੇਰੀਆਂ ਮੰਡਲ ਅੱਗੇ ਭਰਵੀਂਂ ਗੇਟ ਰੈਲੀ ਕੀਤੀ ਗਈ। ਇੰਪਲਾਈਜ਼ ਫੈਡਰੇਸ਼ਨ ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਤੇ ਸਕੱਤਰ ਇੰਜੀਨੀਅਰ ਰਾਜਵੰਤ ਸਿੰਘ, ਟੀ.ਐਸ.ਯੂ. ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਤੇ ਸਕੱਤਰ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਰੈਲੀ ਵਿੱਚ ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਇੰਜੀਨੀਅਰ ਤਰਲੋਚਨ ਸਿੰਘ, ਟੀ.ਐਸ.ਯੂ. ਦੇ ਜ਼ੋਨ ਸਹਾਇਕ ਸਕੱਤਰ ਇੰਦਰਜੀਤ ਸਿੰਘ, ਸਰਕਲ ਦੇ ਮੀਤ ਪ੍ਰਧਾਨ ਮਨਮੋਹਨ ਸਿੰਘ ਅਤੇ ਪੈਨਸ਼ਨਰ ਆਗੂ ਮਨਜੀਤ ਸਿੰਘ ਪਲਾਕੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਵੋਟ ਬੈਂਕ ਦੀ ਰਾਜਨੀਤੀ ਤਹਿਤ ਵੰਡੀਆਂ ਜਾ ਰਹੀਆਂ ਰਿਉੜੀਆਂ ਕਾਰਨ ਮੁਨਾਫੇ ਵਿਚ ਜਾਣ ਵਾਲਾ ਪਾਵਰਕਾਮ ਕਰਜ਼ਾਈ ਹੋ ਗਿਆ ਹੈ। ਪਾਵਰਕਾਮ ਮੁਫ਼ਤ ਬਿਜਲੀ ਦੇ 7000 ਕਰੋੜ ਅਤੇ ਸਰਕਾਰੀ ਅਦਾਰਿਆਂ ਵੱਲ ਖੜ੍ਹੇ 2600 ਕਰੋੜ ਦੇ ਬਿੱਲਾਂ ਦੀ ਪੂਰਤੀ ਲਈ ਬਿਨ੍ਹਾਂ ਸਰਕਾਰੀ ਗਰੰਟੀ ਦੇ 10 ਹਜ਼ਾਰ ਕਰੋੜ ਕਰਜ਼ਾ ਲੈਣ ਲਈ ਮਜ਼ਬੂਰ ਹੋ ਗਿਆ ਹੈ। ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਕੁਝ ਨਹੀਂ ਹੈ ਪਰ ਵੋਟਾਂ ਬਟੋਰਨ ਲਈ ਮੁਫ਼ਤ ਰਿਊੜੀਆਂ ਵੰਡਣ ਲਈ ਪਾਵਰਕਾਮ ਨੁੰ ਕਰਜਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਹੜਤਾਲੀ ਮੁਲਾਜ਼ਮਾਂ ਬਾਰੇ ਗਲਤ ਰਿਪੋਰਟਾਂ ਭੇਜ ਕੇ ਮੁੱਖ ਦਫਤਰ ਨੂੰ ਗੁਮਰਾਹ ਕਰ ਰਹੀ ਹੈ। ਪਿਛਲੇ ਦਿਨੀ ਉਪ ਮੁੱਖ ਇੰਜੀਨੀਅਰ ਵਲੋਂ ਹੜਤਾਲ ਦੌਰਾਨ ਬਿਜਲੀ ਸਪਲਾਈ ਲਈ ਸਬ ਸਟੇਸ਼ਨਾਂ ’ਤੇ ਲਗਾਈਆਂ ਡਿਊਟੀਆਂ ਦੀ ਲਿਸਟ ਵਿਚ ਕਰੀਬ 3 ਮਹੀਨੇ ਪਹਿਲਾਂ ਤਲਵਾੜਾ ਦੇ ਫੌਤ ਹੋ ਚੁੱਕੇ ਮੁਲਾਜ਼ਮ ਦੀ ਵੀ ਡਿਊਟੀ ਸਬ ਸਟੇਸ਼ਨ ’ਤੇ ਲਗਾਈ ਗਈ ਹੈ। ਹੜਤਾਲ ’ਤੇ ਚੱਲ ਰਹੇ ਜੇਈਜ਼ ਨੂੰ ਡਿਊਟੀਆਂ ’ਤੇ ਦਿਖਾ ਕੇ ਹੜਤਾਲ ਬਾਰੇ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਸਬ ਸਟੇਸ਼ਨਾਂ ਦੇ ਮੁਲਾਜ਼ਮਾਂ ਦੇ ਇੱਕੋ ਕੇਡਰ ਨੂੰ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਸਬ ਸਟੇਸ਼ਨਾਂ ਦੀ ਸੁਰੱਖਿਆ ਬਾਰੇ ਕੋਈ ਠੋਸ ਰਣਨੀਤੀ ਅਖਤਿਆਰ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਮੁਲਾਜ਼ਮ ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀ ਉੱਤੇ ਚਲੇ ਜਾਣਗੇ। ਇਸ ਮੌਕੇ ਇੰਜੀਨੀਅਰ ਚੰਦਰ ਸ਼ੇਖਰ, ਇੰਜੀਨੀਅਰ ਰਾਕੇਸ਼ ਕੁਮਾਰ, ਇੰਜੀਨੀਅਰ ਜਗਮੋਹਨ ਸਿੰਘ, ਇੰਜੀਨੀਅਰ ਉੱਪ ਮੰਡਲ ਪ੍ਰਧਾਨ ਮਨਜੀਤ ਸਿੰਘ, ਉੱਪ ਮੰਡਲ ਪ੍ਰਧਾਨ ਜਗਤਾਰ ਸਿੰਘ, ਉੱਪ ਮੰਡਲ ਪ੍ਰਧਾਨ ਰਾਮ ਲੁਭਾਇਆ, ਦਿਨੇਸ਼ ਕੁਮਾਰ ਸਕੱਤਰ, ਸਤਨਾਮ ਸਿੰਘ ਕੋਟਲੀ, ਹਰਜਿੰਦਰ ਸਿੰਘ ਧਨੋਆ, ਬਿਕਰਮ ਸਿੰਘ, ਠਾਕੁਰ ਸੁਰਿੰਦਰ ਸਿੰਘ, ਰਕੇਸ਼ ਕੁਮਾਰ, ਅਮਨਦੀਪ ਸਿੰਘ, ਸੋਹਣ ਸਿੰਘ, ਨਵਿੰਦਰ ਸਿੰਘ, ਦਲੀਪ ਸਿੰਘ, ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ ਬੱਬਲ, ਬਲਕਾਰ ਸਿੰਘ, ਸੁਭਾਸ਼ ਚੰਦਰ, ਸੁਸੀਲ ਕੁਮਾਰ, ਨਰਿੰਦਰ ਕੁਮਾਰ, ਵਿਜੇ ਕੁਮਾਰ, ਭਜਨ ਸਿੰਘ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਉਂਕਾਰ ਸਿੰਘ, ਦਿਨੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਚੰਨੀ ਸਮੇਤ ਹੋਰਨਾਂ ਆਗੂਆਂ ਦੀ ਹਿਰਾਸਤ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਰਪੰਚ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ ਤੇ ਸਸਕਾਰ-ਪਿੰਡ ਵਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।