06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਢੱਡਾ ਫਤਹਿ ਸਿੰਘ ਸਕੂਲ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਸਮੀਖਿਆ

ਅਜੀਤ ਡੈਸਕ 12-07-2026
ਬੁੱਲ੍ਹੋਵਾਲ, 11 ਜੁਲਾਈ (ਲੁਗਾਣਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਿੱਖਿਆ ਦਾਇਕ ਪ੍ਰੋਗਰਾਮਾਂ ਦਾ ਜਾਇਜਾ ਲੈਣ ਅਤੇ ਖਾਸ ਕਰਕੇ ਮਿਸ਼ਨ ਸਮਰੱਥ ਦੀ ਕਾਰਗੁਜਾਰੀ ਪ੍ਰਾਪਤ ਕਰਨ ਲਈ ਜ਼ਿਲਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਸਟਾਫ ਤੇ ਵਿਦਿਆਰਥੀਆਂ ਦੇ ਰੂ-ਬਰੂ ਹੋਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ, ਅਧਿਆਪਨ ਵਿਧੀ ਤੇ ਸਿੱਖਣ ਦੇ ਪੱਧਰ ਦੀ ਸਮੀਖਿਆ ਕਰਦਿਆਂ 15 ਜੁਲਾਈ ਤੋਂ 18 ਜੁਲਾਈ ਤੱਕ ਹੋਣ ਵਾਲੀ ਮਿਸ਼ਨ ਸਮਰੱਥ ਦੀ ਐਂਡ ਲਾਈਨ ਟੇਸਟਿੰਗ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਕਿਹਾ। ਇਸ ਮੌਕੇ ਜਿਲ੍ਹਾ ਰਿਸੋਰਸ ਪਰਸਨ ਅੰਕੁਰ ਸ਼ਰਮਾ ਨੇ ਵੀ ਵਿਦਿਆਰਥੀਆਂ ਨਾਲ ਸਿੱਖਿਆ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਸੰਚਾਲਨ ਤੇ ਸਕੂਲ ਵਿੱਚ ਆਰ.ਸੀ.ਏ. ਤਹਿਤ ਵਿਦਿਆਰਥੀਆਂ ਦੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਸਕੂਲ ਪਿ੍ਰੰਸੀਪਲ ਕੁਲਵੰਤ ਸਿੰਘ ਧੁੱਗਾ ਨੇ ਸਕੂਲ ’ਚ ਪਹੁੰਚੇ ਲਈ ਜ਼ਿਲਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੈਕ ਮਨਜੀਤ ਸਿੰਘ, ਲੈਕ. ਰਜਿੰਦਰ ਸਿੰਘ, ਲੈਕ.ਹਰਰਿੰਦਰਪਾਲ ਕੌਰ, ਲੈਕ ਕੁਲਵਿੰਦਰ ਕੌਰ ਬੱਧਣ, ਲੈਕ. ਸਤਵਿੰਦਰ ਕੌਰ ਤੇ ਮੈਡਮ ਰਵਿੰਦਰ ਕੌਰ ਸਹੋਤਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਬਜੋਤ ਸਿੰਘ ਸਾਬੀ ਨੂੰ ਲੋਕਲ ਯੂਨੀਅਨ ਸਰਕਾਰੀ ਆਈ. ਟੀ. ਆਈ. ਤਲਵਾੜਾ ਵਲੋਂ ਮੰਗ ਪੱਤਰ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਜਸਮੀਤ ਕੌਰ ਨੂੰ ਮਿਲਿਆ ‘ਬੈਸਟ ਵਲੰਟੀਅਰ’ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।