06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਤਲਵਾੜਾ ਪੁਲਿਸ ਨੇ ਲੁੱਟਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ ਕੀਤੇ

ਅਜੀਤ ਡੈਸਕ 12-07-2026
ਤਲਵਾੜਾ, 11 ਜੁਲਾਈ (ਐੱਚ.ਐੱਸ.ਮਿੱਠੂ)- ਤਲਵਾੜਾ ਪੁਲਿਸ ਨੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਐੱਸ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸ਼ੀਮਾਰ ਤੇ ਡੀ.ਐੱਸ.ਪੀ. ਦਸੂਹਾ ਹਰ ਗੁਰਦੇਵ ਸਿੰਘ ਦੀ ਨਿਗਰਾਨੀ ਵਿਚ ਕੀਤੀ ਗਈ। ਪੁਲਿਸ ਅਨੁਸਾਰ 9 ਜੁਲਾਈ 2026 ਨੂੰ ਪਿੰਡ ਭਟੋਲੀ ਨੇੜੇ ਕੰਡੀ ਨਹਿਰ ਕੋਲ ਇਕ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਏ ਚਾਰ ਨੌਜਵਾਨਾਂ ਖ਼ਿਲਾਫ਼ ਥਾਣਾ ਤਲਵਾੜਾ ਵਿਚ ਕੇਸ ਦਰਜ ਕੀਤਾ ਗਿਆ। ਜਾਂਚ ਦੌਰਾਨ ਬਲਬੀਰ ਸਿੰਘ ਉਰਫ਼ ਬੱਬਲੂ, ਸਮੀਰ ਅਤੇ ਪ੍ਰੇਮ ਸਾਗਰ ਉਰਫ਼ ਸਾਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 7 ਜੁਲਾਈ ਨੂੰ ਪਿੰਡ ਜੰਡੋਰ ਨੇੜੇ ਇੱਕ ਐਕਟਿਵਾ ਸਵਾਰ ਵਿਅਕਤੀ ਅਤੇ ਮਹਿਲਾ ਤੋਂ ਸੋਨੇ ਦੀਆਂ ਵਾਲੀਆਂ ਅਤੇ 15 ਹਜ਼ਾਰ ਰੁਪਏ ਖੋਹਣ ਅਤੇ ਉਸੇ ਦਿਨ ਪਿੰਡ ਘੋਗਰਾ ਅੱਡੇ ’ਤੇ ਵੀ ਇਕ ਮਹਿਲਾ ਦੀਆਂ ਵਾਲੀਆਂ ਖੋਹਣ ਦੀ ਗੱਲ ਕਬੂਲੀ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੀ ਗਈ ਚਿੱਟੇ ਰੰਗ ਦੀ ਔਰਾ ਕਾਰ (ਨੰਬਰ ਪ.ਬੀ.-01-ਐਫ-6405) ਅਤੇ ਲੁੱਟ ਦੇ ਗਹਿਣੇ ਵੇਚ ਕੇ ਪ੍ਰਾਪਤ ਕੀਤੀ ਰਕਮ ਵੀ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਖ਼ੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਕੀਤੀਆਂ ਵਿਚਾਰਾਂ ਅਗਲੀ ਖ਼ਬਰ ਬਰਸਾਤ ਤੋਂ ਪਹਿਲਾਂ ਹੀ ਬੇਟ ਖੇਤਰ ’ਚ ਹੜ੍ਹ ਦਾ ਖ਼ਤਰਾ, ਤੱਟਬੰਧਾਂ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।