30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੋਗਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਕਨਵੈਨਸ਼ਨ ਲਈ ਜਥਾ ਰਵਾਨਾ

ਅਜੀਤ ਡੈਸਕ 05-07-2026
ਮੁਕੇਰੀਆਂ, 4 ਜੁਲਾਈ (ਰਾਮਗੜ੍ਹੀਆ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਇਕ ਭਾਰੀ ਜਥਾ ਮੋਗਾ ਕਨਵੈੱਨਸ਼ਨ ਲਈ ਰੈਸਟ ਹਾਊਸ ਮੁਕੇਰੀਆਂ ਤੋਂ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਪ੍ਰਧਾਨ ਰਜਤ ਮਹਾਜਨ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ’ਤੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਇਸਤਰੀ ਮੁਲਾਜ਼ਮਾਂ ਦਾ ਸਤਿਕਾਰ ਕਰੇ। ਉਨ੍ਹਾਂ ਕਿਹਾ ਇਕ ਪਾਸੇ ਸਰਕਾਰ ਮਾਵਾਂ ਧੀਆਂ ਦੇ ਸਤਿਕਾਰ ਦੀ ਗੱਲ ਕਰ ਰਹੀ ਹੈ, ਦੂਸਰੇ ਪਾਸੇ ਇਸਤਰੀ ਮੁਲਾਜ਼ਮਾਂ ਦੇ ਬਣਦੇ ਵਿੱਤੀ ਹੱਕਾਂ ਤੋਂ ਮਹਿਰੂਮ ਰੱਖਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਜੇ ਲੋਕਾਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਉੱਥੇ ਮੁਲਾਜ਼ਮਾਂ ਨਾਲ ਵੀ ਕੁੱਝ ਵਾਅਦੇ ਕੀਤੇ ਸਨ ਜੋ ਕਿ ਠੰਢੇ ਬਸਤੇ ’ਚ ਪਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਜੀ. ਪੀ. ਐੱਫ਼. ਖਾਤੇ ਤੁਰੰਤ ਖੋਲ੍ਹੇ ਜਾਣ। ਇਸ ਮੌਕੇ ਵਰਿੰਦਰ ਵਿਕੀ, ਸੰਜੀਵ ਧੂਤ, ਨਰਿੰਦਰ ਅਜਨੋਹਾ, ਉਂਕਾਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫਰਾਲਾ ਸਕੂਲ ’ਚ ਸਟਾਫ ਵਲੋਂ ਦਾਨੀ ਸੱਜਣ ਤੇ ਸੇਵਾ-ਮੁਕਤ ਪੋਸਟ ਮਾਸਟਰ ਰਜਿੰਦਰ ਸਿੰਘ ਨਿੱਝਰ ਦਾ ਸਨਮਾਨ ਅਗਲੀ ਖ਼ਬਰ ਸੰਘਰਸ਼ ਕਮੇਟੀ ਨੇ ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਤਲਵਾੜਾ ਦੇ ਕਰਮਚਾਰੀਆਂ ਨੇ ਤਨਖਾਹ ਮਿਲਣ ’ਤੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।