19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮਈ ਮਹੀਨੇ ਦੌਰਾਨ ਲਏ ਗਏ 33 ਨਮੂਨਿਆਂ ’ਚੋਂ ਦੁੱਧ ਦੇ 5 ਤੇ ਪਨੀਰ ਦਾ ਇਕ ਨਮੂਨਾ ਗੈਰ ਮਿਆਰੀ

ਅਜੀਤ ਡੈਸਕ 26-06-2026

ਹੁਸ਼ਿਆਰਪੁਰ, 25 ਜੂਨ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ ਵਿਚ ਮਈ ਮਹੀਨੇ ਦੌਰਾਨ ਖਾਧ ਪਦਾਰਥਾਂ ਦੇ ਲਏ ਗਏ 33 ਨਮੂਨਿਆਂ ਵਿਚੋਂ ਦੁੱਧ ਦੇ 5 ਅਤੇ ਪਨੀਰ ਦਾ ਇਕ ਨਮੂਨਾ ਗੈਰ ਮਿਆਰੀ ਪਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਜਾਂਚ ਰਿਪੋਰਟਾਂ ਅਨੁਸਾਰ ਜਿਹੜੇ 6 ਨਮੂਨੇ ਗੈਰ ਮਿਆਰੀ ਪਾਏ ਹਨ, ਉਨ੍ਹਾਂ ਵਿਚ ਦੁੱਧ ਦੇ 5 ਅਤੇ ਪਨੀਰ ਦਾ ਇਕ ਨਮੂਨਾ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਹ ਨਮੂਨੇ ਗੁਰਤਾਜ ਡੇਅਰੀ ਦਸੂਹਾ, ਏਕ ਉਂਕਾਰ ਡੇਅਰੀ ਦਸੂਹਾ, ਹੁੰਦਲ ਡੇਅਰੀ ਮਾਹਿਲਪੁਰ, ਹੁਸ਼ਿਆਰਪੁਰ ਦੇ ਦੁੱਧ ਵਿਕ੍ਰੇਤਾ ਤਰਸੇਮ ਸਿੰਘ, ਕੇਵਲ ਤੇ ਅਸ਼ੋਕ ਕੁਮਾਰ ਨਾਲ ਸੰਬੰਧਤ ਹਨ। ਉਨ੍ਹਾਂ ਦੱਸਿਆ ਕਿ ਉਕਤ ਸਾਰੇ ਮਾਮਲਿਆਂ ਵਿਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਫੂਡ ਸੇਫ਼ਟੀ ਟੀਮਾਂ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸੈਂਪਲਿੰਗ ਅਤੇ ਨਿਰੀਖਣ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਖਾਣ-ਪੀਣ ਵਾਲੀ ਵਸਤੂ ਦੀ ਗੁਣਵੱਤਾ ਸੰਬੰਧੀ ਕੋਈ ਸ਼ੱਕ ਹੋਵੇ ਤਾਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ਪਿਛਲੀ ਖ਼ਬਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 28 ਨੂੰ ਅਗਲੀ ਖ਼ਬਰ ਏ. ਟੀ. ਐਮ. ਕਾਰਡ ਬਦਲ ਕੇ ਤਿੰਨ ਨੌਜਵਾਨਾਂ ਨੇ ਮਾਰੀ 20 ਹਜ਼ਾਰ ਦੀ ਠੱਗੀ, ਕੈਮਰੇ ਵਿਚ ਕੈਦ ਹੋਏ ਠੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।