19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪਿੰਡ ਨੌਨੀਤਪੁਰ ’ਚ ਕੱਟੀ ਜਾ ਰਹੀ ਹੈ ਨਾਜਾਇਜ਼ ਕਾਲੋਨੀ

ਅਜੀਤ ਡੈਸਕ 20-06-2026
ਚੱਬੇਵਾਲ, 19 ਜੂਨ (ਰਾਜੀਵ ਭਾਰਦਵਾਜ)-ਹਲਕਾ ਚੱਬੇਵਾਲ ‘ਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਹੈ। ਸੰਬੰਧਿਤ ਵਿਭਾਗ ਦੀ ਮਿਲੀਭੁਗਤ ਨਾਲ ਚੱਬੇਵਾਲ ਹਲਕੇ ਦੇ ਨੌਨੀਤਪੁਰ ਪਿੰਡ ‘ਚ ਨਾਜਾਇਜ਼ ਕਾਲੋਨੀ ਕੱਟੀ ਗਈ ਹੈ, ਜਿਸ ‘ਚ ਪਲਾਟ ਵੀ ਵਿਕਣੇ ਸ਼ੁਰੂ ਹੋ ਗਏ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਚੱਬੇਵਾਲ ਤੋਂ ਲਗਪਗ ਛੇ ਕੁ ਕਿੱਲੋਮੀਟਰ ਦੀ ਪਿੰਡ ਨੌਨੀਤਪੁਰ ‘ਚ ਖੇਤੀ ਯੋਗ ਭੂਮੀ ਵਿਚ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ। ਇਹ ਕਾਲੋਨੀ ਦੋ ਤੋਂ ਢਾਈ ਏਕੜ ‘ਚ ਕੱਟੀ ਗਈ ਹੈ, ਜਿਸ ‘ਚ ਪਲਾਟ ਵੇਚਣ ਲਈ ਜ਼ਮੀਨ ‘ਚ ਇੱਟਾਂ ਦੱਬ ਕੇ ਨਿਸ਼ਾਨ ਲਗਾਏ ਗਏ ਹਨ। ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਕਾਲੋਨੀ ਕੱਟਣ ਲਈ ਘੱਟੋ-ਘੱਟ ਪੰਜ ਏਕੜ ਜ਼ਮੀਨ ਹੋਣੀ ਚਾਹੀਦੀ ਹੈ ਅਤੇ ਇਸ ‘ਚ ਪਾਰਕ, ਪੀਣ ਵਾਲੇ ਪਾਣੀ ਦੀ ਵਿਵਸਥਾ, ਸੀਵਰੇਜ ਆਦਿ ਹੋਰ ਜ਼ਰੂਰੀ ਚੀਜ਼ਾਂ ਲਈ ਜਗਾ ਛੱਡਣੀ ਜ਼ਰੂਰੀ ਹੈ। ਇਸ ਦੇ ਨਾਲ ਨਾਲ ਮੀਂਹ ਦੇ ਪਾਣੀ ਲਈ ਹਾਰਵੈਸਟਿੰਗ ਸਿਸਟਮ ਵੀ ਬਹੁਤ ਜ਼ਰੂਰੀ ਹੈ, ਪਰ ਇਸ ਪਿੰਡ ‘ਚ ਕੱਟੀ ਗਈ ਕਲੋਨੀ ‘ਚ ਅਜਿਹਾ ਕੁੱਝ ਵੀ ਨਹੀਂ ਹੈ। ਇਸ ਸੰਬੰਧੀ ਜ਼ਿਲ੍ਹਾ ਨਗਰ ਯੋਜਨਾਕਾਰ ਹੁਸ਼ਿਆਰਪੁਰ ਲਵ ਨੇ ਕਿਹਾ ਕਿ ਉਹ ਤੁਰੰਤ ਆਪਣੇ ਵਿਭਾਗ ਦੇ ਜੇ. ਈ. ਨੂੰ ਮੌਕੇ ‘ਤੇ ਭੇਜ ਕੇ ਰਿਪੋਰਟ ਲੈਣ ਤੋਂ ਬਾਅਦ ਕਾਰਵਾਈ ਕਰਨਗੇ।
ਪਿਛਲੀ ਖ਼ਬਰ ਵਿਦਿਆਰਥੀ ਹਿੱਤਾਂ ਲਈ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਲੈਣੇ ਬੰਦ ਕਰੇ ਸਰਕਾਰ-ਜੀ. ਟੀ. ਯੂ. ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਕੀਤਾ ਪੂਰਾ-ਚੇਅਰਮੈਨ ਜਸਪਾਲ ਚੇਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।