08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜੋੜ ਮੇਲੇ 'ਤੇ ਵਿਸ਼ੇਸ਼ ਸੰਤ ਬਾਬਾ ਹਰੀ ਸਿੰਘ ਨੈਕੀ ਵਾਲੇ <br/>

ਅਜੀਤ ਡੈਸਕ 16-06-2026
ਕੋਟਫ਼ਤੂਹੀ-ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦਾ ਜਨਮ 16 ਜੂਨ 1909 ਨੂੰ ਪਿੰਡ ਦੌਲਤਪੁਰ ਵਿਖੇ ਪਿਤਾ ਰਲਾ ਸਿੰਘ ਤੇ ਮਾਤਾ ਈਸ਼ਵਰੀ ਦੇ ਘਰ ਵਿਖੇ ਹੋਇਆ | ਆਪ ਛੋਟੀ ਉਮਰ ਵਿਚ ਹੀ ਘਰ-ਸੰਸਾਰ ਤਿਆਗ ਕੇ ਪ੍ਰਭੂ ਭਗਤੀ ਵਿਚ ਮਗਨ ਰਹਿੰਦੇ ਸਨ | ਇਸੇ ਤਰ੍ਹਾਂ ਘੁੰਮਦੇ-ਫਿਰਦੇ ਆਪ ਨੇ ਕੋਟ ਫ਼ਤੂਹੀ ਤੋਂ ਪੱਛਮ ਵੱਲ ਵਸੇ ਪਿੰਡ ਮੰਨਣਹਾਨਾ ਨੂੰ ਆਪਣਾ ਤਪ ਅਸਥਾਨ ਬਣਾਇਆ | ਆਪ ਨੂੰ ਸ਼ੁਰੂ ਤੋਂ ਹੀ ਗੁਰਬਾਣੀ ਨਾਲ ਅਥਾਹ ਪਿਆਰ ਸੀ | ਆਪ ਸਦਾ ਆਪਣੇ ਕੋਲ ਆਈ ਸੰਗਤ ਨੂੰ ਗੁਰਬਾਣੀ ਦਾ ਜਪ ਕਰਨ 'ਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ, ਵੰਡ ਛਕਣ, ਕਿਰਤ ਕਰਨ ਲਈ ਪ੍ਰੇਰਿਤ ਕਰਦੇ ਸਨ, ਇਥੇ ਹੀ ਆਪ ਨੇ 14 ਮਾਰਚ 1969 ਨੂੰ ਆਪਣਾ ਸਰੀਰ ਤਿਆਗਿਆ, ਜਿਥੇ ਆਪ ਦੀ ਯਾਦ 'ਚ ਅੱਠ ਮੰਜ਼ਿਲਾਂ ਟਾਵਰ 'ਤੇ ਗੁਰਦੁਆਰਾ ਹਰੀਸਰ ਦੀ ਉਸਾਰੀ ਕੀਤੀ ਗਈ ਹੈ, ਜਿਥੇ ਹਰ ਰੋਜ਼ ਗੁਰਬਾਣੀ ਦਾ ਨਿਰੰਤਰ ਜਾਪ ਚੱਲਦਾ ਰਹਿੰਦਾ ਹੈ, ਇਥੇ ਆਪ ਦੇ 117ਵੇਂ ਜਨਮ ਦਿਨ ਤੇ ਸੰਤ ਬਾਬਾ ਜਸਵੰਤ ਸਿੰਘ ਦੀ ਪੰਜਵੀ ਬਰਸੀ ਦੇ ਸੰਬੰਧ ਵਿਚ 38ਵਾਂ ਸੰਤ ਸਮਾਗਮ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆ ਤੇ ਸੰਤ ਬਾਬਾ ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ 16 ਜੂਨ 2026 ਨੂੰ ਕਰਵਾਏ ਜਾ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਸਮਾਗਮ ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ |


ਪਿਛਲੀ ਖ਼ਬਰ ਡੀ. ਟੀ. ਐੱਫ਼. ਨੇ ਡਰੱਗ ਸਰਵੇ 'ਚ ਅਧਿਆਪਕਾਂ ਦੀਆਂ ਜਬਰੀ ਡਿਊਟੀਆਂ ਲਗਾਉਣ ਦੀ ਕੀਤੀ ਨਿਖੇਧੀ <br/> ਅਗਲੀ ਖ਼ਬਰ ਉਰਦੂ ਆਮੋਜ਼ ਦੀਆਂ ਕਲਾਸਾਂ 'ਚ ਦਾਖ਼ਲੇ ਲਈ ਚਾਹਵਾਨ 30 ਤੱਕ ਅਰਜ਼ੀਆਂ ਦੇਣ-ਡਾ. ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।