25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਿਮਾਣਾ ਦੀ ਪੁਸਤਕ 'ਮਹਿਕਾਂ ਵੰਡਦੀ ਧਰਤੀ' ਆਉਂਦੇ ਦਿਨਾਂ 'ਚ ਹੋਵੇਗੀ ਲੋਕ ਅਰਪਣ

ਅਜੀਤ ਡੈਸਕ 15-06-2026
ਹਰਿਆਣਾ, 14 ਜੂਨ (ਹਰਮੇਲ ਸਿੰਘ ਖੱਖ)-ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ ਦੀ ਪ੍ਰੋਫੈਸਰ ਸੰਦੀਪ ਕੌਰ ਬੋਸਕੀ ਦੁਬਾਰਾ ਸੰਪਾਦਿਤ ਤੇ ਹਾਊਸ ਆਫ਼ ਲਿਟਰੇਚਰ ਲੁਧਿਆਣਾ ਵਲੋਂ ਪ੍ਰਕਾਸ਼ਿਤ ਪੁਸਤਕ ਮਹਿਕਾਂ ਵੰਡਦੀ ਧਰਤੀ ਆਉਂਣ ਵਾਲੇ ਦਿਨਾਂ 'ਚ ਲੋਕ ਅਰਪਣ ਕੀਤੀ ਜਾਵੇਗੀ | ਇਸ ਪੁਸਤਕ ਰਾਹੀਂ ਵਰਿੰਦਰ ਸਿੰਘ ਨਿਮਾਣਾ ਨੇ ਪੰਜਾਬ ਦੀ ਸੁਹਾਵੀ ਧਰਤੀ ਦੀਆਂ ਭੂਗੋਲਿਕ ਬਖ਼ਸ਼ੀਸ਼ਾਂ ਨੂੰ ਦਾਰਸ਼ਨਿਕ ਤੇ ਸਾਹਿਤਕ ਨਜ਼ਰੀਏ ਤੋਂ ਕਲਮਬੰਦ ਕੀਤਾ ਹੈ | ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੁਸ਼ਿਆਰਪੁਰ ਜ਼ਿਲੇ੍ਹ ਦੀਆਂ ਵੱਖ-ਵੱਖ ਤੇ ਵਿੱਦਿਅਕ ਸੰਸਥਾਵਾਂ ਨੇ ਇਸ ਪੁਸਤਕ ਨੂੰ ਲੋਕਾਂ ਲਈ ਵੱਡਾ ਸਾਹਿਤਕ ਤੋਹਫ਼ਾ ਦੱਸਿਆ ਹੈ | ਇਸ ਸੰਬੰਧੀ ਪਿ੍ੰ. ਅਮਨਦੀਪ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ, ਅਧਿਆਪਕ ਆਗੂ ਸੁਰਜੀਤ ਰਾਜਾ, ਲੈਕਚਰਾਰ ਸੁਖਦੇਵ ਸਿੰਘ ਕਾਜਲ, ਪਿ੍ਤਪਾਲ ਸਿੰਘ ਚੌਟਾਲਾ, ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਹਰਮੇਲ ਸਿੰਘ ਖੱਖ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਵਿਜੇ ਕਲਸੀ, ਰਜੇਸ਼ ਅਰੋੜਾ ਨੇ ਕਿਹਾ ਕਿ ਵਰਿੰਦਰ ਨਿਮਾਣਾ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਭਿਆਚਾਰ ਇਤਿਹਾਸ ਤੇ ਲੋਕ ਧਰਾਈ ਸਰੋਕਾਰਾਂ ਦੇ ਅਮੀਰ ਪੱਖਾਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਪੇਸ਼ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਨਵ ਪ੍ਰਕਾਸ਼ਿਤ ਪੁਸਤਕ ਮਹਿਕਾਂ ਵੰਡਦੀ ਧਰਤੀ ਪੰਜਾਬ ਦੀ ਮਿੱਟੀ ਦੀ ਮਹਿਕ ਦੇ ਨਾਲ ਨਾਲ ਇਸ ਖ਼ਿੱਤੇ ਦੀਆਂ ਕਈ ਅਲੋਪ ਹੋ ਰਹੀਆਂ ਰਵਾਇਤਾਂ ਤੂੰ ਵੀ ਜਾਣੂ ਕਰਾਉਣ ਵਿਚ ਮਦਦਗਾਰ ਸਾਬਤ ਹੋਵੇਗੀ |
ਪਿਛਲੀ ਖ਼ਬਰ ਅਵਾਨ ਘੋੜੇ ਸ਼ਾਹ ਵਿਖੇ ਪ੍ਰਵਾਸੀ ਮਜ਼ਦੂਰ ਦਾ ਰਹੱਸਮਈ ਹਾਲਤ 'ਚ ਕਤਲ ਅਗਲੀ ਖ਼ਬਰ ਕੁਆਂਟਮ ਮਿੱਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਲੈ ਕੇ ਸ਼ੰਘਰਸ਼ ਕਮੇਟੀ ਵਲੋਂ ਦਸਤਖਤ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।