ਜੰਮੂ, 29 ਸਤੰਬਰ - ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਜੰਮੂ ਪਹੁੰਚ ਗਈ ਹੈ। ਇਹ ਮੁਹਿੰਮ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਕੀਤੀ ਗਈ ਹੈ।
ਇਸ ਸਾਈਕਲ ਮੁਹਿੰਮ ਦੇ ਟੀਮ ਲੀਡਰ, ਗਰੁੱਪ ਕੈਪਟਨ ਏ.ਕੇ. ਸਿੰਘ ਨੇ ਕਿਹਾ, "ਇਹ ਹਵਾਈ ਸੈਨਾ ਦੀ ਇਕ ਸਾਈਕਲ ਮੁਹਿੰਮ ਸੀ ਜਿਸ ਦੀ ਯੋਜਨਾ ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਬਣਾਈ ਗਈ ਸੀ ਅਤੇ ਇਸਨੂੰ ਤਿੰਨ ਪੜਾਵਾਂ ਵਿਚ ਵੰਡਿਆ ਗਿਆ ਸੀ। ਪਹਿਲੇ ਦੋ ਪੜਾਅ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਅਤੇ ਅਸੀਂ ਇਸ ਸਮੇਂ ਤੀਜੇ ਪੜਾਅ ਵਿਚ ਹਾਂ। ਅਸੀਂ 22 ਸਤੰਬਰ ਨੂੰ ਦਿੱਲੀ ਤੋਂ ਸ਼ੁਰੂਆਤ ਕੀਤੀ ਸੀ। ਸਾਡਾ ਟੀਚਾ 8 ਅਕਤੂਬਰ ਨੂੰ ਕਾਰਗਿਲ ਯੁੱਧ ਸਮਾਰਕ ਵਿਖੇ ਪਹੁੰਚ ਕੇ ਆਪਣੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ, ਜੋ ਕਿ ਹਵਾਈ ਸੈਨਾ ਦਿਵਸ ਦੇ 94ਵੇਂ ਸਮਾਗਮ ਦਾ ਮੌਕਾ ਵੀ ਹੈ... ਅਸੀਂ ਕੁੱਲ 18 ਜਣੇ ਹਾਂ..."।
ਤਾਜ਼ਾ ਖ਼ਬਰਾਂ
Free
ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਪਹੁੰਚੀ ਜੰਮੂ
ਜੰਮੂ, 29 ਸਤੰਬਰ - ਕੰਨਿਆਕੁਮਾਰੀ ਤੋਂ ਕਾਰਗਿਲ ਤੱਕ ਭਾਰਤੀ ਹਵਾਈ ਸੈਨਾ ਦੀ ਸਾਈਕਲ ਮੁਹਿੰਮ ਜੰਮੂ ਪਹੁੰਚ ਗਈ ਹੈ। ਇਹ ਮੁਹਿੰਮ ਕਾਰਗਿਲ...
ਅਜੀਤ ਡੈਸਕ
28-09-2026