28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੀ. ਪੀ. ਐਮ. ਆਗੂ ਰੋਸ਼ਨ ਲਾਲ ਕਸਾਣਾ ਨਹੀਂ ਰਹੇ

ਅਜੀਤ ਡੈਸਕ 30-05-2026
ਬੀਣੇਵਾਲ, 29 ਮਈ (ਬੈਜ ਚੌਧਰੀ)-ਸਮਾਜ ਸੇਵੀ ਤੇ ਸੀ. ਪੀ. ਐਮ. ਦੇ ਸਰਗਰਮ ਆਗੂ, ਬੀਤ ਇਲਾਕੇ ਦੇ ਪਿੰਡ ਪੰਡੋਰੀ ਤੋਂ ਨਾਮਵਰ ਕਸਾਣਾ ਪਰਿਵਾਰ ਨਾਲ ਸੰਬੰਧਿਤ ਰੋਸ਼ਨ ਲਾਲ ਕਸਾਣਾ ਬੀਤੇ ਦਿਨੀਂ ਅਚਾਨਕ ਬੇਵਕਤੀ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਹ ਆਪਣੇ ਪਰਿਵਾਰ ਵਿਚ ਦੋ ਪੁੱਤਰ ਤੇ ਪਤਨੀ ਛੱਡ ਗਏ ਹਨ | ਰੋਸ਼ਨ ਲਾਲ ਕਸਾਣਾ ਦਾ ਅੰਤਿਮ ਸੰਸਕਾਰ ਪਿੰਡ ਪੰਡੋਰੀ ਬੀਤ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਜਗਦੀਸ਼ ਕਸਾਣਾ, ਮੋਹਨ ਲਾਲ ਕਸਾਣਾ ਤੇ ਪਰਿਵਾਰਕ ਮੈਂਬਰਾਂ ਨੇ ਦਿਖਾਈ | ਰੋਸ਼ਨ ਲਾਲ ਕਸਾਣਾ ਦੀ ਬੇਵਕਤੀ ਮੌਤ ਤੇ ਕਾਮਰੇਡ ਰਾਮ ਲਾਲ ਕਸਾਣਾ, ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਕਾਂਗਰਸੀ ਆਗੂ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਪੰਕਜ ਕ੍ਰਿਪਾਲ, ਅਜਾਇਬ ਸਿੰਘ ਬੋਪਾਰਾਏ, ਰਾਕੇਸ਼ ਕੁਮਾਰ ਸਿਮਰਨ, ਮਾ. ਪਵਨ ਸ਼ਰਮਾ, ਰਾਜਨ ਸ਼ਰਮਾ ਲੋਚੂ, ਕੁਲਭੂਸ਼ਨ ਕੁਮਾਰ ਮੈਹਿੰਦਵਾਣੀ, ਗਿਰਧਾਰੀ ਲਾਲ ਬਜਾੜ, ਸਰਵਣ ਕਸਾਣਾ ਮੈਂਬਰ ਬਲਾਕ ਸੰਮਤੀ, ਹਰਬੰਸ਼ ਲਾਲ ਕਸਾਣਾ ਸਾਬਕਾ ਚੇਅਰਮੈਨ ਖੰਡ ਮਿੱਲ ਨਵਾਂਸ਼ਹਿਰ, ਤਰਸੇਮ ਕਸਾਣਾ ਅਕਾਲੀ ਆਗੂ, ਸੁਭਾਸ਼ ਕਾਲਸ ਸਰਪੰਚ ਪੰਡੋਰੀ ਆਦਿ ਨੇ ਦੁੱਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਮਿਆਣੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ 2 ਤੇ 3 ਜੂਨ ਨੂੰ , ਤਿਆਰੀਆਂ ਜ਼ੋਰਾਂ 'ਤੇ–ਚੌਧਰ... ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ-ਡਾਂਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।