08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੈਡੀਕਲ ਜਾਂਚ ਕੈਂਪ 28 ਨੂੰ

ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਵਿਖੇ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਲੋਂ ਅੱਖਾਂ, ਹੱਡੀਆਂ, ਦਿਲ ਦੀਆਂ ਬੀਮਾਰੀਆ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ 28 ਮਈ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 28 ਮਈ ਨੂੰ ਸਵੇਰੇ 9.30 ਵਜੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਅਰਦਾਸ ਹੋਣ ਤੋਂ ਬਾਅਦ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਜਾਵੇਗਾ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਡਾ. ਨਵੀਨ ਚਿਤਕਾਰਾ ਦੀ ਟੀਮ ਵਲੋਂ ਅੱਖਾ, ਹੱਡੀਆਂ ਤੇ ਦਿਲ ਦੀਆਂ ਬਿਮਾਰੀਆ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆ ਜਾਣਗੀਆਂ | ਇਸ ਮੌਕੇ ਬਾਬਾ ਸੁਰਜੀਤ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਵਿਨੇ, ਮੰਗਲ ਸਿੰਘ, ਲਖਵਿੰਦਰ ਸਿੰਘ, ਜਸਕਰਨ ਸਿੰਘ, ਗੁਰਕੀਰਤ ਸਿੰਘ ਚੀਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਦੀ ਚੈਂਪੀਅਨ-11 ਲੀਗ ਕਿ੍ਕਟ ਟੂਰਨਾਮੈਂਟ ਲਈ ਚੋਣ ਅਗਲੀ ਖ਼ਬਰ ਇੰਜ. ਦਵਿੰਦਰ ਰਾਣਾ ਨੇ ਬਤੌਰ ਸਹਾਇਕ ਡਾਇਰੈਕਟਰ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।