06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਪੰਜਾਬ ਵਲੋਂ 'ਪੰਜਾਬੀ ਚੇਤਨਾ ਮੰਚ' ਦੀ ਮੰਗ ਦਾ ਸਮਰਥਨ

ਅਜੀਤ ਡੈਸਕ 17-05-2026
ਦਸੂਹਾ, 16 ਮਈ (ਭੁੱਲਰ)- ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਹਿਤਕ ਮੰਚ ( ਰਜਿ.) ਪੰਜਾਬ ਵਲੋਂ 'ਪੰਜਾਬ ਚੇਤਨਾ ਮੰਚ' ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਜਥੇਬੰਦਕ ਸਕੱਤਰ ਪਿ੍ੰਸੀਪਲ ਗੁਰਮੀਤ ਪਲਾਹੀ ਅਤੇ ਸਮੂਹ ਮੰਚ ਵਲੋਂ ਪੰਜਾਬ ਵਿਚ ਸਥਿਤ ਆਰਮੀ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾਂ ਤੋਂ ਵਾਝਾਂ ਦੇ ਵਿਰੋਧ ਵਿਚ ਉਠਾਈ ਮੰਗ ਦਾ ਪੂਰਨ ਸਮਰਥਨ ਕੀਤਾ ਹੈ | ਮੰਚ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਪੰਜਾਬੀਆਂ ਨੂੰ ਮਾਂ ਬੋਲੀ ਤੋਂ ਵਾਝਾਂ ਰੱਖ ਦਾ ਕਦਮ ਮੰਦਭਾਗਾ ਅਤੇ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਪੰਜਾਬ ਪੰਜ ਦਰਿਆਵਾਂ ਦਾ ਉਹ ਕੀਮਤੀ ਮੋਤੀ ਹੈ ਜੋ ਇਸ ਧਰਤੀ ਦੇ ਵਸਨੀਕਾਂ ਦੇ ਮੁੜਕੇ ਵਿੱਖੋਂ ਪੈਦਾ ਹੋ ਕੇ ਪੰਜਾਬੀਆਂ ਦੇ ਜੀਵਨ ਦਾ ਆਧਾਰ ਬਣੀ ਹੈ | ਸਦੀਆਂ ਤੋਂ ਝੱਖੜ ਝੋਲਿਆ ਨੂੰ ਨੰਗੇ ਪਿੰਡੇ 'ਤੇ ਹੰਢਾਉਂਦੀ ਇਹ ਭਾਸ਼ਾ ਪੰਜਾਬ ਦੇ ਖੇਤਾ-ਬੰਨਿਆਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਕਾਮਿਆਂ, ਖੇਤੀ ਸੰਦ ਤਿਆਰ ਕਰਨ ਵਾਲੇ ਕਿਰਤੀ ਕਾਮਿਆਂ, ਖੂਹਾਂ ਟੋਭਿਆਂ ਤੇ ਸੱਥਾਂ ਵਿੱਚ ਜੁੜੀਆਂ ਮਹਿਫਲਾਂ ਮਚਲਦੇ ਪਾਕ ਜ਼ਜ਼ਬਿਆਂ ਤੇ ਛਣਕਦੇ ਹਾਸਿਆਂ ਵਾਲੇ, ਤਿ੍ਝਣਾਂ, ਮੇਲਿਆਂ, ਗਿੱਧਿਆਂ, ਭੰਗੜਿਆਂ ਦੇ ਮਿੱਠੇ ਬੋਲਾਂ ਤੋਂ ਹੁੰਦੀ ਹੋਈ ਜੰਗਾਂ-ਯੁੱਧਾ ਵਿੱਚ ਪੰਜਾਬੀ ਨਾ ਸਿਰਫ਼ ਜਿਉਂਦੀ ਹੀ ਰਹੀ, ਸਗੋਂ ਸੂਫੀ ਤੋਂ ਗੁਰਮਤਿ ਕਾਵਿ ਰਾਹੀ ਪੰਜਾਬੀਆਂ ਨੂੰ ਅਧਿਆਤਮਕ ਆਨੰਦ ਪ੍ਰਦਾਨ ਕਰਦੀ ਰਹੀ | ਇਸ ਲਈ ਅਜਿਹੇ ਫੈਸਲੇ ਤੁਰੰਤ ਵਾਪਿਸ ਲੈਣੇ ਚਾਹੀਦੇ ਹਨ |
ਪਿਛਲੀ ਖ਼ਬਰ ਭਾਜਪਾ ਦੇ 7 ਉਮੀਦਵਾਰਾਂ ਨੇ ਨਗਰ ਕੌਂਸਲ ਹਰਿਆਣਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਨੂੰ 10 ਪੱਖੇ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।