06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੀ. ਏ. ਵੀ. ਕਾਲਜ ਹੁਸ਼ਿਆਰਪੁਰ ’ਚ ‘ਮੇਲਾਂ ਤੀਆਂ ਦਾ’ ਕਰਵਾਇਆ

ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ.

ਅਜੀਤ ਡੈਸਕ 06-09-2026
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਚ ਸੱਭਿਆਚਾਰਕ ਪ੍ਰੋਗਰਾਮ ‘ਮੇਲਾ ਤੀਆਂ ਦਾ’ ਕਰਵਾਇਆ, ਜਿਸ ’ਚ ਲੋਕ ਨਾਚ, ਸੰਗੀਤ ਤੇ ਕਲਾਤਮਕ ਪ੍ਰਗਟਾਵੇ ਰਾਹੀਂ ਪੰਜਾਬ ਦੀ ਵਿਰਾਸਤ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਮੈਂਬਰ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਡਾ. ਜਸਵੀਰਾ ਅਨੂਪ ਮਿਨਹਾਸ, ਪ੍ਰਿੰ. ਪ੍ਰੋ. ਡਾ. ਵਿਨੈ ਕੁਮਾਰ ਨੇ ਕੀਤਾ। ਸਮਾਗਮ ਵਿਚ ਰਵਾਇਤੀ ਤੇ ਸਮਕਾਲੀ ਸ਼ੈਲੀਆਂ ਦਾ ਸੁਮੇਲ ਕਰਦੇ ਹੋਏ ਵਿਦਿਆਰਥੀਆਂ ਨੇ ਗਰੁੱਪ ਤੇ ਸੋਲੋ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਡਾ. ਜਸਵੀਰਾ ਅਨੂਪ ਮਿਨਹਾਸ ਨੇ ਸੰਬੋਧਨ ਕਰਦਿਆਂ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ । ਈ. ਸੀ. ਏ. ਇੰਚਾਰਜ ਤੇ ਪ੍ਰੋਗਰਾਮ ਕੋਆਰਡੀਨੇਟਰ ਐਸੋਸੀਏਟ ਪ੍ਰੋ. ਡਾ. ਕੁਲਵੰਤ ਰਾਣਾ ਨੇ ਕਿਹਾ ਕਿ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗੀਦਾਰੀ ਕੀਤੀ । ਵੱਖ-ਵੱਖ ਪ੍ਰਦਰਸ਼ਨਾਂ ਲਈ ਜੱਜਮੈਂਟ ਐਸੋਸੀਏਟ ਪ੍ਰੋ. ਸ਼ਰਨਜੀਤ ਕੌਰ ਵਰਮਾ ਤੇ ਡਾ. ਰੁਪਾਕਸ਼ੀ ਬੱਗਾ ਨੇ ਕਰਦਿਆਂ ਮਿਸ ਤੀਜ ਲਈ ਰੁਪਿੰਦਰ ਕੌਰ, ਗਿੱਧਿਆਂ ਦੀ ਰਾਣੀ ਲਈ ਹਾਸ਼ੀਆ, ਸੁਰੀਲੀ ਕੋਇਲ ਲਈ ਅੰਮ੍ਰਿਤ, ਸੁੰਦਰ ਪਹਿਰਾਵੇ ਲਈ ਸਹਜ, ਹਸਮੁਖ ਮੁਟਿਆਰ ਲਈ ਲਵਲੀਨ ਤੇ ਮਜਾਜਣ ਮੁਟਿਆਰ ਲਈ ਕੰਗਨਾ ਨੂੰ ਚੁਣਿਆ। ਸਟੇਜ ਸੰਚਾਲਨ ਡਾ. ਸੁਰਜੀਤ ਕੌਰ ਤੇ ਮੈਡਮ ਹਰਕਿਰਨ ਪ੍ਰਕਾਸ਼ ਕੌਰ ਦੁਆਰਾ ਕੀਤਾ। ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਨੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ ।
ਪਿਛਲੀ ਖ਼ਬਰ ਜਨਰਲ ਸਕੱਤਰ ਸ਼ਾਹੀ ਨੇ ਜਨਮ ਅਸ਼ਟਮੀ ਮੌਕੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੇ ਮਹਾਰਾਣਾ ਪ੍ਰਤਾਪ ਭਵਨ ਵਿਖੇ ਹਾਜ਼ਰੀ ਲਗਵਾਈ ਅਗਲੀ ਖ਼ਬਰ ਰਮਦਾਸਪੁਰ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।