06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਨੂੰ 10 ਪੱਖੇ ਦਾਨ

ਅਜੀਤ ਡੈਸਕ 17-05-2026
ਬੀਣੇਵਾਲ, 16 ਮਈ (ਬੈਜ ਚੌਧਰੀ)-ਅਨੂਪ ਕੁਮਾਰ ਪੁਰੀ ਪੁੱਤਰ ਲਾਲਾ ਚੇਤ ਰਾਮ ਵਾਸੀ ਕਾਲੇਵਾਲ ਬੀਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਲਈ 10 ਪੱਖੇ ਦਾਨ ਕੀਤੇ | ਇਸ ਮੌਕੇ ਅਨੂਪ ਕੁਮਾਰ ਪੁਰੀ ਨੇ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ | ਸਕੂਲ 'ਚ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਇਸ ਲਈ ਉਨ੍ਹਾਂ ਸਕੂਲ ਲਈ ਪੱਖੇ ਦਾਨ ਕਰਨ ਵਾਰੇ ਸੋਚਿਆ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਨੇਕ ਕਿਰਤ ਕਮਾਈ 'ਚੋਂ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਅਨੂਪ ਕੁਮਾਰ ਪੁਰੀ ਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਨੂੰ ਪੱਥੇ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਅਨੂਪ ਕੁਮਾਰ ਪੁਰੀ ਤੇ ਉਨ੍ਹਾਂ ਦੀ ਬੇਟੀ ਸੁਹਾਨੀ ਪੁਰੀ ਦਾ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਪੰਜਾਬ ਵਲੋਂ 'ਪੰਜਾਬੀ ਚੇਤਨਾ ਮੰਚ' ਦੀ ਮੰਗ ਦਾ ਸਮਰਥਨ ਅਗਲੀ ਖ਼ਬਰ ਸਰਕਾਰੀ ਸਕੂਲ ਪੱਦੀ ਸੂਰਾ ਸਿੰਘ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।