26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗੜ੍ਹਦੀਵਾਲਾ ਦੇ ਰਿਸ਼ਵ ਜੈਨ ਨੇ ਕਾਨੂੰਨ ਵਿਸ਼ੇ 'ਚ ਪੀ. ਐਚ. ਡੀ. ਦੀ ਡਿਗਰੀ ਕੀਤੀ ਪ੍ਰਾਪਤ

ਅਜੀਤ ਡੈਸਕ 10-05-2026
ਗੜ੍ਹਦੀਵਾਲਾ, 9 ਮਈ (ਚੱਗਰ)-ਗੜ੍ਹਦੀਵਾਲਾ ਦੇ ਰਹਿਣ ਵਾਲੇ ਰਿਸ਼ਵ ਜੈਨ ਪੁੱਤਰ ਦੀਪਕ ਜੈਨ ਨੇ ਕਾਨੂੰਨ ਵਿਸ਼ੇ 'ਚ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਕੇ ਆਪਣੇ ਪਰਿਵਾਰ, ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਡਿਗਰੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਲੋਂ ਉਨ੍ਹਾਂ ਨੂੰ ਪ੍ਰਦਾਨ ਕੀਤੀ ਗਈ | ਰਿਸ਼ਵ ਜੈਨ ਨੇ ਆਪਣੀ ਪੀ. ਐਚ. ਡੀ. ਦੀ ਖੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੀਅਰ ਪ੍ਰੋਫੈਸਰ ਤੇ ਆਰ. ਟੀ. ਆਈ. ਇੰਚਾਰਜ ਡਾ. ਮੋਨਿਕਾ ਆਹੁਜਾ ਦੀ ਰਹਿਨੁਮਾਈ ਹੇਠ ਪੂਰੀ ਕੀਤੀ | ਸਮਾਜ ਸੇਵਕ ਤੇ ਸਥਾਨਕ ਡੀ. ਏ. ਵੀ. ਸਕੂਲ ਕਮੇਟੀ ਦੇ ਅਹੁਦੇਦਾਰ ਦੀਪਕ ਜੈਨ ਨੇ ਕਿਹਾ ਕਿ ਇਹ ਗੜ੍ਹਦੀਵਾਲਾ ਕਸਬੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਵਿਦਿਆਰਥੀ ਨੇ ਕਾਨੂੰਨੀ ਸਿੱਖਿਆ ਦੇ ਸਭ ਤੋਂ ਉੱਚੇ ਖ਼ਿਤਾਬ ਨੂੰ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਰਿਸ਼ਵ ਜੈਨ ਦੀ ਇਸ ਸਫਲਤਾ ਨਾਲ ਨੌਜਵਾਨਾਂ ਨੂੰ ਸਿੱਖਿਆ ਤੇ ਮਿਹਨਤ ਦੇ ਰਾਹ 'ਤੇ ਅੱਗੇ ਵਧਣ ਦੀ ਪੇ੍ਰਰਨਾ ਮਿਲੇਗੀ | ਮੌਜੂਦਾ ਸਮੇਂ 'ਚ ਰਿਸ਼ਵ ਜੈਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ 'ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ | ਇਸ ਵਿਸ਼ੇਸ਼ ਉਪਲਬਧੀ ਤੋਂ ਬਾਅਦ ਰਿਸ਼ਵ ਜੈਨ ਨੇ ਆਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ, ਦੋਸਤਾਂ ਤੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਇਸ ਮੁਕਾਮ ਤੱਕ ਪਹੁੰਚਣ 'ਚ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ 'ਚ ਸੁਪਰ ਮੌਮਜ਼ ਫੈਸਟ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਟਾਂਡਾ ਵਿਖੇ ਉਤਸ਼ਾਹ ਨਾਲ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।