24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਾਤਾਰਪੁਰ ਵਿਖੇ ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ

ਅਜੀਤ ਡੈਸਕ 10-05-2026
ਤਲਵਾੜਾ, 9 ਮਈ (ਮਨੀਸ਼ਾ ਮਹਿਤਾ)-ਦਾਤਾਰਪੁਰ ਦੇ ਮਹਾਰਾਣਾ ਪ੍ਰਤਾਪ ਵਿਖੇ ਰਾਜਪੂਤ ਸਭਾ ਤੇ ਵੈੱਲਫੇਅਰ ਸੁਸਾਇਟੀ ਦੇਪੂਰ (ਦਾਤਾਰਪੁਰ) ਵਲੋਂ ਮਹਾਨ ਸੂਰਵੀਰ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਧੂਮ-ਧਾਮ ਨਾਲ ਮਨਾਈ ਗਈ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਜ਼ਿਲ੍ਹਾ ਰੋਪੜ ਬਤੌਰ ਮੁੱਖ ਮਹਿਮਾਨ ਪਹੁੰਚੇ | ਰਾਜਪੂਤ ਸਭਾ ਅਤੇ ਵੈੱਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਸ੍ਰੀ ਪਿੰਕੀ ਦਾ ਸਮਾਗਮ 'ਚ ਪਹੁੰਚਣ 'ਤੇ ਸਵਾਗਤ ਕੀਤਾ | ਸ੍ਰੀ ਪਿੰਕੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਹਾਨ ਸੂਰਵੀਰ ਮਹਾਰਾਣਾ ਪ੍ਰਤਾਪ ਦੀ ਜੀਵਨੀ ਬਾਰੇ ਚਾਨਣਾ ਅਤੇ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ, ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਭਾਜਪਾ ਨੇਤਾ ਪਰਮਜੀਤ ਠਾਕੁਰ, ਕਰਨੈਲ ਸੁਭਾਸ਼, ਠਾਕੁਰ ਵਿਆਸ ਦੇਵ ਆਦਿ ਤੋਂ ਇਲਾਵਾ ਰਾਜਪੂਤ ਮਹਾਂਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਇਲਾਵਾ ਨਿਵਾਸੀ ਹਾਜ਼ਰ ਸਨ | ਮੁੱਖ ਮਹਿਮਾਨ ਸੁਸ਼ੀਲ ਪਿੰਕੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ |
ਪਿਛਲੀ ਖ਼ਬਰ ਆਂਗਣਵਾੜੀ ਸੈਂਟਰ ਸਲੇਮਪੁਰ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹੇ 'ਚ ਲਗਾਈ ਦੂਸਰੀ ਕੌਮੀ ਲੋਕ ਅਦਾਲਤ 'ਚ 27,405 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।