08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਹੋਟ ਸਪੋਟ ਏਰੀਏ 'ਚ ਕੀਤਾ ਸਰਵੇ-ਜਗੀਰ ਲਾਲ

ਅਜੀਤ ਡੈਸਕ 09-05-2026
ਭੰਗਾਲਾ, 8 ਮਈ (ਬਲਵਿੰਦਰਜੀਤ ਸਿੰਘ ਸੈਣੀ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਪੀਡੀਮੋਲੋਜਿਟ ਡਾਕਟਰ ਜਗਦੀਪ, ਐੱਸ. ਐਮ. ਓ. ਡਾਕਟਰ ਨੀਲਮ ਬੁੱਢਾਬਾੜ ਦੇ ਹੁਕਮ 'ਤੇ ਹੈਲਥ ਇੰਸਪੈਕਟਰ ਜਗੀਰ ਲਾਲ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਹੋਟ ਸਪੋਟ ਏਰੀਏ 'ਚ ਸਪੈਸ਼ਲ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਬੁਖ਼ਾਰ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਹੈਲਥ ਇੰਸਪੈਕਟਰ ਜਗੀਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਜਾਨਲੇਵਾ ਹੋ ਸਕਦਾ ਹੈ, ਇਹ ਬੁਖ਼ਾਰ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਸ ਦੀਆਂ ਨਿਸ਼ਾਨੀਆਂ ਤੇਜ਼ ਬੁਖ਼ਾਰ, ਸਿਰ ਦਰਦ, ਚਮੜੀ 'ਤੇ ਲਾਲ ਨਿਸ਼ਾਨ ਮਾਸਪੇਸ਼ੀਆਂ ਤੇ ਜੋੜਾ ਵਿਚ ਦਰਦ ਦੱਸਿਆ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਉਪਕਾਰ ਸਿੰਘ, ਓਾਕਾਰ ਸਿੰਘ ਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀ ਏ. ਆਈ. ਸੀ. ਟੀ. ਈ. ਪ੍ਰਗਤੀ ਸਕਾਲਰਸ਼ਿਪ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਡਰੀਮਲੈਂਡ 'ਚ ਮਨੋਰੰਜਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।