04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਡਵੋਕੇਟ ਡਾ. ਰਜਨੀ ਨੰਦਾ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਬਣੇ

ਅਜੀਤ ਡੈਸਕ 14-04-2026
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸੀਨੀਅਰ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਕੁਲਦੀਪ ਕੁਮਾਰ ਨੰਦਾ ਦੀ ਬੇਟੀ ਐਡਵੋਕੇਟ ਡਾ: ਰਜਨੀ ਨੰਦਾ ਦੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਬਣਨ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਮਾਣ ਵਧਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਚੋਣ ਦੌਰਾਨ ਔਰਤਾਂ ਦੇ ਨਤੀਜੇ 'ਚ ਐਡਵੋਕੇਟ ਡਾ. ਰਜਨੀ ਨੰਦਾ ਚੋਣ ਜਿੱਤੀ, ਇਸ ਪ੍ਰਾਪਤੀ 'ਤੇ ਐਡਵੋਕੇਟ ਡਾ: ਰਜਨੀ ਨੰਦਾ ਦੇ ਪਿਤਾ ਡਾ: ਕੁਲਦੀਪ ਨੰਦਾ, ਮਾਤਾ ਅਸ਼ੋਕ ਬਾਲਾ ਨੰਦਾ, ਭਰਾਵਾਂ ਸੰਦੀਪ ਨੰਦਾ ਤੇ ਰਵੀਸ਼ੰਕਰ ਨੰਦਾ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਦੇ ਨਾਲ-ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਤੇ ਹੋਰਨਾਂ ਮੈਂਬਰਾਂ ਨੇ ਐਡਵੋਕੇਟ ਡਾ. ਰਜਨੀ ਨੰਦਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਵਕੀਲਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ |
ਪਿਛਲੀ ਖ਼ਬਰ ਡੇਅਰੀ ਸਿਖ਼ਲਾਈ ਕੋਰਸ 20 ਤੋਂ ਅਗਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।