06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਾਲਾ ਰਾਮ ਕੋਟ ਰਾਂਝਾ ਕਾਂਗਰਸ ਬਰਗੇਡ ਦੇ ਚੇਅਰਮੈਨ ਬਣੇ

ਅਜੀਤ ਡੈਸਕ 06-04-2026
ਰਾਹੋਂ, 5 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਕੋਟ ਰਾਂਝਾ ਦੇ ਸਾਬਕਾ ਸਰਪੰਚ ਪਾਲਾ ਰਾਮ ਨੂੰ ਕਾਂਗਰਸ ਬਰਗੇਡ ਕਮੇਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਵਲੋਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਲੱਖਾ ਰਾਮ ਲਾਲਕਾ ਜੋ ਕਿ ਪੰਜਾਬ ਦੇ ਆਲ ਇੰਡੀਆ ਕਾਂਗਰਸ ਬਰਗੇਡ ਦੇ ਮੁੱਖ ਆਗੂ ਹਨ ਅਤੇ ਬਿ੍ਗੇਡ ਪੰਜਾਬ ਵਿੱਚ ਬਰਗੇਡ ਦੀ ਅਗਵਾਈ ਕਰ ਰਹੇ ਹਨ, ਉਹਨਾਂ ਵੱਲੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨਵਾਂਸ਼ਹਿਰ ਅਤੇ ਅਜੇ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ | ਪਾਲਾ ਰਾਮ ਵੱਲੋਂ ਦੱਸਿਆ ਗਿਆ ਕਾਂਗਰਸ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਕਿਹਾ ਕਿ ਇਸ ਲਈ ਮੈਂ ਸਮੁੱਚੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ |
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਾਂਗਰਸ ਬਰਗੇਡ ਦੇ ਚੇਅਰਮੈਨ ਦੇ ਤੌਰ 'ਤੇ ਜੋ ਵੀ ਕਾਂਗਰਸ ਪਾਰਟੀ ਦੇ ਆਗੂ ਮੈਨੂੰ ਜ਼ਿੰਮੇਵਾਰੀ ਦੇਣਗੇ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾ. ਭਲਵਿੰਦਰ ਪਾਲ ਛੋਕਰਾਂ ਵੱਲੋਂ ਪਾਲਾ ਰਾਮ ਨੂੰ ਕਾਂਗਰਸ ਬਰਗੇਡ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਐਕਸ. ਯੂ. ਵੀੰ. ਗੱਡੀ ਪਲਟੀ ਅਗਲੀ ਖ਼ਬਰ ਸਿੱਖ ਸ਼ਖ਼ਸੀਅਤਾਂ ਦੇ ਭਾਜਪਾ 'ਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ- ਸੰਜੀਵ ਭਾਰਦਵਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।