31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਲਾਈਾਡ ਸਕੂਲ ਬਾਹੋਵਾਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਅਜੀਤ ਡੈਸਕ 05-04-2026
ਮਾਹਿਲਪੁਰ, 4 ਅਪ੍ਰੈਲ (ਰਜਿੰਦਰ ਸਿੰਘ)-ਪ੍ਰਧਾਨ ਅਤਰ ਸਿੰਘ ਦੇਖ-ਰੇਖ 'ਚ ਚੱਲ ਰਹੀ ਬਲਾਈਾਡ ਐਂਡ ਹੈਂਡੀਕੈਪਡ ਸੁਸਾਇਟੀ ਬਾਹੋਵਾਲ ਅਧੀਨ ਚੱਲ ਰਹੇ ਸੰਤ ਨਰਾਇਣ ਦਾਸ ਬਲਾਈਾਡ ਸਕੂਲ ਦਾ ਵੱਖ ਵੱਖ ਜਮਾਤਾਂ ਸਾਲਾਨਾ ਨਤੀਜਾ ਐਲਾਨਿਆ ਗਿਆ | ਸਕੂਲ ਦੇ ਪਿ੍ੰ. ਮਾਲਤੀ ਦੇਵੀ ਨੇ ਦੱਸਿਆ ਕਿ ਦੂਸਰੀ ਜਮਾਤ ਦੇ ਜੋਬਿਨ ਸਿੰਘ ਨੇ 87 ਫ਼ੀਸਦੀ, ਲਮਰ ਗੋਤਮ ਨੇ 80 ਫ਼ੀਸਦੀ, ਸੁਖਮਨ (ਚੌਥੀ) ਨੇ 88 ਫ਼ੀਸਦੀ, ਅਵਨੀਤ ਸਿੰਘ (ਸੱਤਵੀਂ) ਨੇ 91 ਫ਼ੀਸਦੀ, ਸਿਰਾਜ ਕੌਡਲ (ਤੀਸਰੀ) ਨੇ 93 ਫ਼ੀਸਦੀ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਮੁਬਾਰਕਬਾਦ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ 'ਚ ਬਲਾਈਾਡ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇਣ ਨਾਲ ਸੰਗੀਤ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਹ ਰਿਹਾਇਸ਼ੀ ਸਕੂਲ ਹੈ ਬੱਚਿਆਂ ਦਾ ਸਾਰਾ ਖਰਚਾ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ | ਇਸ ਮੌਕੇ ਸਕੂਲ ਅਧਿਆਪਕ ਰੇਖਾ, ਮੋਨਿਕਾ, ਸ਼ੋਭਾ, ਰਿਤੂ, ਯੁਗੇਸ਼ ਕੁਮਾਰ, ਡਾ. ਜੱਸੀ, ਵਨੀਤਾ, ਨੀਤੂ, ਪੂਜਾ, ਗੋਬਿੰਦ ਕੁਮਾਰ, ਵਿਜੇ ਕੁਮਾਰ ਤੇ ਅਵਨੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਲਾਨਾ ਸਮਾਗਮ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਦੋਆਬਾ ਜਨਰਲ ਕੈਟਾਗਰੀ ਫਰੰਟ ਕਿਸੇ ਸਿਆਸੀ ਪਾਰਟੀ ਦਾ ਹੱਥ ਠੋਕਾ ਨਹੀਂ ਬਣੇਗਾ- ਫੁਗਲਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।