ਚੱਬੇਵਾਲ, 31 ਮਾਰਚ (ਰਾਜੀਵ ਭਾਰਦਵਾਜ)-3 ਅਪ੍ਰੈਲ ਨੂੰ ਚੱਬੇਵਾਲ ਦੇ ਸੰਧੂ ਫਾਰਮ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਸਬੰਧੀ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ | ਅੱਜ ਰੈਲੀ ਸਬੰਧੀ ਮੀਟਿੰਗ ਵਿਚ ਇਹ ਸ਼ਬਦ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਸਸੋਲੀ ਨੇ ਕਹੇ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚੱਬੇਵਾਲ ਰੈਲੀ ਅਕਾਲੀ ਵਰਕਰਾਂ ਵਿਚ ਇਕ ਨਵਾਂ ਜੋਸ਼ ਪੈਦਾ ਕਰੇਗੀ | ਇਸ ਮੀਟਿੰਗ ਵਿਚ ਨਿਰਮਲ ਸਿੰਘ ਭੀਲੋਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਚੱਬੇਵਾਲ ਫੇਰੀ ਦਾ ਅਕਾਲੀ ਨੌਜਵਾਨ ਵਰਕਰਾਂ 'ਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਸਮਝਿਆ ਜਾਵੇ | ਇਸ ਮੌਕੇ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੰਟੀ ਨੇ ਕਿਹਾ ਕਿ ਹਲਕਾ ਚੱਬੇਵਾਲ ਦੇ ਪਿੰਡਾਂ ਤੋਂ ਲੋਕ ਬੱਸਾਂ ਭਰ ਕੇ ਇਸ ਇਤਿਹਾਸਕ ਰੈਲੀ ਦਾ ਹਿੱਸ ਬਣਨਗੇ | ਇਸ ਮੌਕੇ ਅਮਨਦੀਪ ਸਿੰਘ ਸੋਨੀ ਮੈਂਬਰ ਜਨਰਲ ਕੌਂਸਲ, ਬਲਵੀਰ ਸਿੰਘ ਚੱਬੇਵਾਲ, ਸੁੱਚਾ ਸਿੰਘ ਚੱਬੇਵਾਲ ਤੇ ਸਰਬਜੀਤ ਸਿੰਘ ਸਸੋਲੀ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ |