ਮਾਹਿਲਪੁਰ, 31 ਮਾਰਚ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪਿੰ੍ਰਸੀਪਲ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਪਿ੍ੰ. ਹਰਭਜਨ ਸਿੰਘ ਵਿਚਾਰ ਮੰਚ ਵਲੋਂ ਸਾਲਾਨਾ ਵਿਚਾਰ ਚਰਚਾ ਤੇ ਸੰਗੀਤਕ ਸਮਾਗਮ ਖ਼ਾਲਸਾ ਕਾਲਜ ਮਾਹਿਲਪੁਰ 'ਚ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਪ੍ਰਭਅੰਸ਼ ਸਿੰਘ ਅਤੇ ਸਤਵੀਰ ਕੌਰ ਵਲੋਂ 'ਮਿੱਤਰ ਪਿਆਰੇ ਨੂੰ' ਦੇ ਸ਼ਬਦ ਗਾਇਣ ਨਾਲ ਹੋਈ | ਸਮਾਰੋਹ ਦੇ ਆਰੰਭ ਮੌਕੇ ਪ੍ਰੋਗਰਾਮ ਦੇ ਸੰਯੋਜਕ ਪ੍ਰੋ. ਅਜੀਤ ਲੰਗੇਰੀ ਨੇ ਹਾਜ਼ਰ ਸ਼ਖ਼ਸੀਅਤਾਂ ਲਈ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪਿੰ੍ਰਸੀਪਲ ਹਰਭਜਨ ਸਿੰਘ ਵਲੋਂ ਸਮਾਜ ਨੂੰ ਪਾਏ ਯੋਗਦਾਨ ਦੀ ਚਰਚਾ ਕੀਤੀ | ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਵਰਤਮਾਨ ਪੰਜਾਬੀ ਸਮਾਜ, ਰਾਜਨੀਤੀ, ਧਰਮ ਅਤੇ ਸਿੱਖਿਆ ਪ੍ਰਬੰਧ ਵਿਚ ਆ ਰਹੇ ਵਿਗਾੜ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਡਾ. ਸੁੱਚਾ ਸਿੰਘ ਖੱਟੜਾ ਨੇ ਪੰਜਾਬ ਦੀ ਸਿੱਖਿਆ ਦੇ ਪ੍ਰਸੰਗ ਵਿਚ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ ਰੱਖੇ | ਕਾਲਜ ਦੇ ਥੀਏਟਰੀਕਟਲ ਮੰਚ ਦੇ ਵਿਦਿਆਰਥੀ ਹਰਮਨ ਤੇ ਮੁਨੀਸ਼ ਨੇ ਭੰਡ ਕਲਾ ਦੁਆਰਾ ਰਾਜਸੀ, ਸਮਾਜਿਕ ਟੋਟਕੇ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ | ਇਸ ਮੌਕੇ ਪ੍ਰੋ. ਸੁਰਜੀਤ ਜੱਜ ਦੀ ਪੇਸ਼ਕਾਰੀ ਤੇ ਗਾਇਕਾ ਪਰਮਜੀਤ ਕੌਰ ਦੀ ਗਾਇਣ ਜੁਗਲਬੰਦੀ ਨਾਲ ਪੇਸ਼ ਹੋਏ ਜੰਗ ਵਿਰੋਧੀ ਗੀਤਾਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਸਕੱਤਰ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਮੋਹਨ ਸਿੰਘ ਬੈਂਸ, ਪਿ੍ੰ.ਸੁਖਚੈਨ ਸਿੰਘ, ਰਜਿੰਦਰ ਸਿੰਘ, ਪਿ੍ੰ.ਸੁਰਜੀਤ ਸਿੰਘ, ਪਿ੍ੰ.ਰਣਜੀਤ ਸਿੰਘ, ਬਲਦੇਵ ਸਿੰਘ, ਵਿਜੇ ਬੰਬੇਲੀ, ਬਲਜੀਤ ਸਿੰਘ ਬੈਂਸ, ਪਿ੍ੰ.ਕੁਲਵਿੰਦਰ ਕੌਰ, ਦਲਵਿੰਦਰ ਜੀਤ, ਜਸਵਿੰਦਰ ਕੌਰ ਬੈਂਸ, ਹਰਵਿੰਦਰ ਸਿੰਘ, ਜੀਵਨ ਚੰਦੇਲੀ, ਬੰਤ ਸਿੰਘ ਬੈਂਸ, ਪ੍ਰੋ. ਕੁਲਦੀਪ ਸਿੰਘ, ਸਰਬਜੀਤ ਸਿੰਘ, ਪ੍ਰੋ. ਵਿਕਰਮ, ਰਘਬੀਰ ਸਿੰਘ ਕਲੋਆ, ਪ੍ਰੋ. ਤਜਿੰਦਰ ਸਿੰਘ, ਰੁਪਿੰਦਰਜੋਤ ਬੱਬੂ, ਬੱਗਾ ਸਿੰਘ, ਸੁਖਮਨ ਸਿੰਘ, ਮਲਕੀਤ ਸਿੰਘ,