ਹੁਸ਼ਿਆਰਪੁਰ, 31 ਮਾਰਚ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮਖਸੂਸਪੁਰ ਵਿਖੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ | 8 ਲੱਖ ਰੁਪਏ ਦੀ ਗ੍ਰਾਂਟ ਨਾਲ ਦੋ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਮੁਰੰਮਤ ਸ਼ਾਮਿਲ ਸੀ, ਜਦੋਂ ਕਿ ਪਿੰਡ ਦੀ ਇੱਕ ਗਲੀ ਦੇ ਵਿਕਾਸ ਲਈ 11 ਲੱਖ ਰੁਪਏ ਦੀ ਰਾਸ਼ੀ ਵਰਤੀ ਗਈ ਸੀ | ਉਨ੍ਹਾਂ ਕਿਹਾ ਕਿ ਧਰਮਸ਼ਾਲਾ ਅਤੇ ਪੱਕੀ ਗਲੀ ਦੇ ਬਣਨ ਨਾਲ ਪਿੰਡ ਵਾਸੀਆਂ ਦਾ ਰੋਜ਼ਾਨਾ ਜੀਵਨ ਬਿਹਤਰ ਹੋਵੇਗਾ ਅਤੇ ਸਮਾਜਿਕ ਅਤੇ ਭਾਈਚਾਰਕ ਇਕੱਠਾਂ ਲਈ ਬਿਹਤਰ ਸਹੂਲਤ ਮਿਲੇਗੀ | ਉਨ੍ਹਾਂ ਵਿਕਾਸ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਅਤੇ ਪਿੰਡ 'ਚ ਪਾਣੀ ਦੀ ਉਪਲੱਬਧਤਾ ਨੂੰ ਵਧਾਉਣ ਦੇ ਉਦੇਸ਼ ਨਾਲ, ਪਾਣੀ ਦੀ ਟੈਂਕੀ ਲਈ ਵੀ 21 ਲੱਖ ਰੁਪਏ ਦੀ ਰਕਮ ਜਾਰੀ ਕਰਨ ਦਾ ਐਲਾਨ ਕੀਤਾ | ਇਸ ਮੌਕੇ ਸਰਪੰਚ ਨੀਲਮ ਸ਼ਰਮਾ, ਪੰਚ ਕੁਸ਼ਲ ਕੁਮਾਰ ਬੱਬਲੂ, ਮਹਿੰਦਰ ਸਿੰਘ ਪੰਚ, ਜੋਤੀ ਪੰਚ, ਰੇਖਾ ਦੇਵੀ ਪੰਚ, ਦਲਵੀਰ ਸਿੰਘ ਸਾਬਕਾ ਪੰਚ, ਅਜੈਬ ਪੰਚ, ਬਲਬੀਰ ਸਿੰਘ, ਮੋਹਨ ਲਾਲ, ਫ਼ੌਜੀ ਲਾਲ ਸਿੰਘ, ਸਤਪਾਲ ਬਾਗਲਾ, ਬਲਦੇਵ ਸਿੰਘ ਫ਼ੌਜੀ ਤੇ ਜਤਿੰਦਰ ਕੁਮਾਰ ਆਦਿ ਹਾਜ਼ਰ ਸਨ |