ਅੱਡਾ ਸਰਾਂ, 31 ਮਾਰਚ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਹੈਲਥ ਸੈਂਟਰ ਸੀਕਰੀ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਤੇ ਜ਼ਿਲ੍ਹਾ ਟੀ. ਬੀ ਅਫ਼ਸਰ ਡਾ: ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀ.ਬੀ ਦੀ ਬਿਮਾਰੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾਕਟਰ ਮਨਜੀਤ ਸਿੰਘ ਨੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਟੀ.ਬੀ ਦੀ ਬਿਮਾਰੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿਮਾਰੀ ਫੇਫੜਿਆਂ ਤੇ ਹਮਲਾ ਕਰਦੀ ਹੈ ਅਤੇ ਸ਼ਾਮ ਸਮੇਂ ਬੁਖ਼ਾਰ ਚੜ੍ਹਨਾ ਲੰਬੇ ਸਮੇਂ ਤੱਕ ਖਾਂਸੀ ਰਹਿਣਾ ਤੇ ਲਗਾਤਾਰ ਭਾਰਤ ਦਾ ਘਟਨਾ ਇਸ ਦੇ ਮੁੱਖ ਲੱਛਣ ਹਨ | ਕੈਂਪ ਦੌਰਾਨ ਲਗਪਗ 107 ਮਰੀਜ਼ਾਂ ਦੀ ਜਾਂਚ ਤੇ ਐਕਸਰੇ ਕੀਤੇ ਗਏ | ਇਸ ਮੌਕੇ ਫਾਰਮਾਸਿਸਟ ਦਵਿੰਦਰ ਕੌਰ, ਗੁਰਪਾਲ ਸਿੰਘ, ਅਮਨਦੀਪ ਕੌਰ, ਰਾਣੀ ਦੇਵੀ, ਕਿਰਨ ਬਾਲਾ ਤੇ ਜਗਦੀਪ ਸਿੰਘ ਆਦਿ ਮੌਜੂਦ ਸਨ |