25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਚੀਫ਼ ਨਿਰਮਲ ਸਿੰਘ ਦੀ ਅਗਵਾਈ ਹੇਠ ਟਾਂਡਾ ਰਾਮ ਸਹਾਏ ਤੋਂ ਰੈਲੀ ਲਈ ਜਥਾ ਰਵਾਨਾ <br/>

ਅਜੀਤ ਡੈਸਕ 01-04-2026

ਮੁਕੇਰੀਆਂ, 31 ਮਾਰਚ (ਰਾਮਗੜ੍ਹੀਆ)-ਟਾਂਡਾ ਰਾਮ ਸਹਾਏ ਤੋਂ ਚੀਫ਼ ਨਿਰਮਲ ਸਿੰਘ ਇੰਜੀਨੀਅਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੀ ਟਾਂਡਾ ਉੜਮੁੜ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੇ ਇਕੱਠ ਦੇ ਰੂਪ ਵਿਚ ਸੰਗਤਾਂ ਰਵਾਨਾ ਹੋਈਆਂ | ਇਸ ਰੈਲੀ ਦਾ ਵਿਸ਼ੇਸ਼ ਮੁੱਦਾ ਜਿੱਥੇ ਸਰਦਾਰ ਮਨਜੀਤ ਸਿੰਘ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਸਨਮਾਨ ਕਰਨਾ ਅਤੇ ਸੀਨੀਅਰ ਲੀਡਰਸ਼ਿਪ ਤੇ ਕੌਮੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਤੇ ਪਾਰਟੀ ਦੀ ਲਾਮਬੰਦੀ ਕਰਨਾ ਹੈ | ਇਸ ਮੌਕੇ ਚੀਫ਼ ਇੰਜੀਨੀਅਰ ਨਿਰਮਲ ਸਿੰਘ ਤੋਂ ਇਲਾਵਾ ਸੂਬੇਦਾਰ ਸੁਰਿੰਦਰ ਸਿੰਘ, ਜਥੇਦਾਰ ਗੁਰਦਿਆਲ ਸਿੰਘ, ਕੈਪਟਨ ਦਵਿੰਦਰ ਸਿੰਘ, ਸੂਬੇਦਾਰ ਸੂਰਮ ਸਿੰਘ, ਚੰਨਣ ਸਿੰਘ, ਗੁਰਮੁਖ ਸਿੰਘ, ਸੁਰਜਣ ਸਿੰਘ, ਰੇਸ਼ਮ ਸਿੰਘ, ਇੰਸਪੈਕਟਰ ਸੁਖਦੇਵ ਸਿੰਘ ਪ੍ਰਧਾਨ, ਇੰਸਪੈਕਟਰ ਸਰੂਪ ਸਿੰਘ, ਇੰਦਰਜੀਤ ਸਿੰਘ, ਤਰਸੇਮ ਸਿੰਘ ਬਾਬੂ, ਇਕਬਾਲ ਸਿੰਘ ਸਾਬਕਾ ਪ੍ਰਧਾਨ, ਦਿਲਪ੍ਰੀਤ ਧਾਮੀ, ਵਰੁੰਦੀਪ ਮੰਜਪੂਰ, ਅਨਮੋਲ ਸਿੰਘ ਤੇ ਉਨ੍ਹਾਂ ਦੇ ਸਾਥੀ, ਬਲਵਿੰਦਰ ਸਿੰਘ ਬਿੰਦਾ, ਪਰਮਿੰਦਰ ਸਿੰਘ, ਨਿਰਮਲ ਸਿੰਘ ਲੋਹਗੜ੍ਹ, ਨਿਰਮਲ ਸਿੰਘ ਡਿਪਟੀ ਕਮਾਡੈਂਟ ਭੱਟੀਆਂ ਜੱਟਾਂ, ਸੁੱਚਾ ਸਿੰਘ ਭੱਟੀਆਂ ਜੱਟਾਂ, ਤਰਲੋਕ ਸਿੰਘ ਭੱਟੀਆਂ ਜੱਟਾਂ, ਦਵਿੰਦਰ ਪਾਲ ਸਿੰਘ ਗੋਲਰਾ ਆਪਣੇ ਸਾਥੀਆਂ ਸਮੇਤ ਰਵਾਨਾ ਹੋਏ |

ਪਿਛਲੀ ਖ਼ਬਰ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।