18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਖੇਡ ਸਟੇਡੀਅਮਾਂ ਦੇ ਰੰਗ ਬਦਲ ਕੇ ਹੀ ਆਪਣੇ ਨੀਂਹ ਪੱਥਰ ਰੱਖ ਰਹੇ ਹਨ 'ਆਪ' ਆਗੂ- ਭੀਲੋਵਾਲ

ਅਜੀਤ ਡੈਸਕ 31-03-2026
ਚੱਬੇਵਾਲ, 30 ਮਾਰਚ (ਰਾਜੀਵ ਭਾਰਦਵਾਜ)-ਖੇਡ ਸਟੇਡੀਅਮਾਂ ਨੂੰ ਦੋ ਰੰਗਾ ਕਰਵਾ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੀਡਰ ਲੋਕਾਂ ਕੋਲੋਂ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਆਮ ਲੋਕਾਂ ਨੂੰ ਪਤਾ ਹੀ ਹੈ ਕਿ ਚੱਬੇਵਾਲ ਦਾ ਖੇਡ ਸਟੇਡੀਅਮ ਅੱਜ ਤੋਂ 29 ਸਾਲ ਪਹਿਲਾਂ ਪੰਜਾਬ ਦੀ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਚੱਬੇਵਾਲ ਇਲਾਕੇ ਦੇ ਲੋਕਾਂ ਨੂੰ ਤੋਹਫ਼ਾ ਦਿੱਤਾ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬੰਟੀ ਨੇ ਕੀਤਾ | ਉਨ੍ਹਾਂ ਕਿਹਾ ਕਿ 1997 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਚੱਬੇਵਾਲ 'ਚ 25 ਲੱਖ ਰੁਪਏ ਦੀ ਲਾਗਤ ਨਾਲ ਫੁੱਟਬਾਲ ਸਟੇਡੀਅਮ ਤੇ ਇਨਡੋਰ ਸਟੇਡੀਅਮ ਬਣਾਇਆ ਸੀ ਅਤੇ ਉਨ੍ਹਾਂ ਆਪ ਆ ਕੇ ਇਸ ਦਾ ਉਦਘਾਟਨ ਕੀਤਾ ਸੀ, ਜਿਸ ਦਾ ਨੀਂਹ ਪੱਥਰ ਲੱਗਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਚੱਬੇਵਾਲ ਦੇ ਸਰਪੰਚ ਮੋਹਣ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਦੇ ਦੇ ਐੱਮ.ਪੀ. ਵਰਿੰਦਰ ਸਿੰਘ ਬਾਜਵਾ ਪਾਸੋਂ ਲਈ ਗ੍ਰਾਂਟ ਦੀ ਸਹਾਇਤਾ ਨਾਲ ਸਟੇਡੀਅਮ ਲਈ ਦੋ ਕਮਰੇ ਹੋਰ ਬਣਵਾਏ ਗਏ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਾਣੇ ਬਣਿਆਂ ਕਮਰਿਆਂ ਤੇ ਇਨਡੋਰ ਸਟੇਡੀਅਮ ਨੂੰ ਬਚਾਉਣ ਦੀ ਬਜਾਏ ਮੌਜੂਦਾ ਸਰਕਾਰ ਦੇ ਲੀਡਰ ਸਟੇਡੀਅਮ ਦੇ ਦੁਆਲੇ ਬਣੀਆਂ ਪੌੜੀਆਂ ਨੂੰ ਰੰਗ ਕਰਵਾ ਕੇ ਨਵਾਂ ਨੀਂਹ ਪੱਥਰ ਲਗਵਾ ਰਹੇ ਹਨ | ਇਸ ਮੌਕੇ ਅਮਨਦੀਪ ਸਿੰਘ ਸੋਨੀ, ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਸਸੋਲੀ, ਜ਼ਿਲ੍ਹਾ ਸਕੱਤਰ ਬਲਵੀਰ ਸਿੰਘ, ਸੁੱਚਾ ਸਿੰਘ ਚੱਬੇਵਾਲ ਤੇ ਸਰਬਜੀਤ ਸਿੰਘ ਸਸੋਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੂਦ ਵਲੋਂ ਹੁਸ਼ਿਆਰਪੁਰ-ਊਨਾ ਰੋਡ ਨੂੰ ਚਹੁ-ਮਾਰਗੀ ਕੌਮੀ ਰਾਜ ਮਾਰਗ ਬਣਾਉਣ ਦੀ ਮੰਗ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਦੇਪੁਰ ਦੀਆਂ 4 ਮਹਿਲਾ ਮੰਡਲਾਂ ਨੂੰ 50 ਹਜ਼ਾਰ ਰੁਪਏ ਦੇ ਚੈੱਕ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।