18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਵਿਧਾਇਕ ਘੁੰਮਣ ਨੇ ਪਿੰਡ ਦੇਪੁਰ ਦੀਆਂ 4 ਮਹਿਲਾ ਮੰਡਲਾਂ ਨੂੰ 50 ਹਜ਼ਾਰ ਰੁਪਏ ਦੇ ਚੈੱਕ ਦਿੱਤੇ

ਅਜੀਤ ਡੈਸਕ 31-03-2026
ਤਲਵਾੜਾ, 30 ਮਾਰਚ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਦੇ ਲਕਸ਼ਮੀ ਨਰਾਇਣ ਮੰਦਿਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਦਸੂਹਾ ਦੇ ਹੋਣਹਾਰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨ ਬਲਾਕ ਸੰਮਤੀ ਤਲਵਾੜਾ ਦੇ ਚੇਅਰਮੈਨ ਬੌਬੀ ਕੌਸ਼ਲ ਸਨ | ਮੁੱਖ ਮਹਿਮਾਨ ਐਡ. ਘੁੰਮਣ ਨੇ ਪਿੰਡ ਦੇਪੁਰ ਦੇ 4 ਮਹਿਲਾ ਮੰਡਲਾਂ ਨੂੰ 50 ਹਜ਼ਾਰ-50 ਹਜ਼ਾਰ ਰੁਪਏ ਦੇ ਚੈੱਕ ਸਬੰਧਿਤ ਪ੍ਰਧਾਨਾਂ ਨੂੰ ਭੇਟ ਕੀਤੇ | ਐਡ. ਘੁੰਮਣ ਨੇ ਦੱਸਿਆ ਕਿ ਪਿੰਡ ਦੇ ਕਮਿਊਨਿਟੀ ਸੈਂਟਰ ਲਈ 4 ਲੱਖ ਰੁਪਏ ਵੀ ਮਨਜ਼ੂਰ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲਗਭਗ 14 ਕਰੋੜ ਦੀ ਲਾਗਤ ਨਾਲ ਕੰਢੀ ਨਹਿਰ ਦੀ ਸੜਕ ਦਾ ਨਿਰਮਾਣ ਦਾ ਚੱਲ ਰਿਹਾ ਹੈ | ਇਸ ਤੋਂ ਇਲਾਵਾ ਤਲਵਾੜਾ ਬੈਰੀਅਰ ਤੋਂ ਲੈ ਕੇ ਗਗਨ ਜੀ ਦਾ ਟਿਲਾ ਤੱਕ ਨਹਿਰ ਕਿਨਾਰੇ ਸੇਫ਼ਟੀ ਰੇਿਲੰਗ ਲਗਾਉਣ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਦਾਤਾਰਪੁਰ, ਭਡਿਆਰਾ, ਮਹੰਤਾ ਮੁਹੱਲਾ, ਬਡਾਲਾ ਅਤੇ ਦੁਮੋਆਲ ਵਿਖੇ ਖੇਡ ਸਟੇਡੀਅਮ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਵਿਚ ਸ਼ਾਮਿਲ ਹੋਣ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਮਦਦ ਮਿਲੇਗੀ | ਇਸ ਮੌਕੇ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ, ਮਹੰਤ ਰਮੇਸ਼ਸਵਰ ਸਿੰਘ, ਬਾਲ ਕ੍ਰਿਸ਼ਨ ਸ਼ਾਸਤਰੀ, ਸਰਪੰਚ ਸੁਮਨ ਲਤਾ, ਸੁਧਾ ਸ਼ਰਮਾ, ਡਾ. ਸਤਪਾਲ ਸ਼ਾਸਤਰੀ, ਦਿਨੇਸ਼ ਕੁਮਾਰ, ਸੁਖਦੇਵ ਸ਼ਰਮਾ, ਨੀਲਮ, ਨਰਿੰਦਰ ਕੁਮਾਰ, ਅਰੁਣਾ ਰਾਣੀ, ਮਹਿੰਦਰ ਸਿੰਘ, ਨਰਦੇਵ ਸ਼ਰਮਾ, ਮਨਮੋਹਨ ਆਸ਼ੂਤੋਸ਼ ਸ਼ਰਮਾ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਪ੍ਰੇਮ ਲਾਲ ਆਦਿ ਤੋਂ ਇਲਾਵਾ 'ਆਪ' ਵਰਕਰ ਤੇ ਸਮੂਹ ਪਿੰਡ ਦੇਪੂਰ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਖੇਡ ਸਟੇਡੀਅਮਾਂ ਦੇ ਰੰਗ ਬਦਲ ਕੇ ਹੀ ਆਪਣੇ ਨੀਂਹ ਪੱਥਰ ਰੱਖ ਰਹੇ ਹਨ 'ਆਪ' ਆਗੂ- ਭੀਲੋਵਾਲ ਅਗਲੀ ਖ਼ਬਰ ਵਿਕਟੋਰਿਆ ਇੰਟਰਨੈਸ਼ਨਲ ਸਕੂਲ 'ਚ ਜਾਣ-ਪਹਿਚਾਣ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।