18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਿੰਡ ਦੇਹਰੀਵਾਲ ਦੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਆਬੂਧਾਬੀ 'ਚ ਮੌਤ

ਅਜੀਤ ਡੈਸਕ 31-03-2026
ਚੌਲਾਂਗ, 30 ਮਾਰਚ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਦੇਹਰੀਵਾਲ ਦੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਆਬੂਧਾਬੀ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਜਿਸ ਦੀ ਲਾਸ਼ ਅੱਜ ਦੇਹਰੀਵਾਲ ਵਿਖੇ ਪਹੁੰਚਣ 'ਤੇ ਸਸਕਾਰ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰ ਦੇ ਮੈਂਬਰਾਂ ਪਿਤਾ ਅਵਤਾਰ ਸਿੰਘ ਤੇ ਮਾਤਾ ਰਾਣੀ ਦੇਵੀ ਨੇ ਦੱਸਿਆ ਕਿ ਸਨਦੀਪ ਸਿੰਘ ਉਮਰ ਕਰੀਬ 35 ਸਾਲ ਪੁੱਤਰ ਅਵਤਾਰ ਸਿੰਘ ਕਰੀਬ ਪੰਜ ਸਾਲ ਪਹਿਲਾਂ ਆਬੂਧਾਬੀ ਗਿਆ ਸੀ | ਇਕ ਸਾਲ ਪਹਿਲਾਂ ਛੁੱਟੀ ਕੱਟ ਕੇ ਵਾਪਸ ਗਿਆ ਸੀ | ਹੁਣ ਉਸ ਨੇ ਵਿਆਹ ਵਾਸਤੇ ਛੁੱਟੀ ਆਉਣਾ ਸੀ, ਪਰ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ | 13 ਮਾਰਚ ਨੂੰ ਕੰਪਨੀ ਵਿਚ ਕੰਮ ਕਰਦਿਆਂ ਅਚਾਨਕ ਸੱਟ ਲੱਗ ਗਈ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਘਰ ਵਾਲਿਅੱਗਾ ਤਾਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਘਰ ਵਾਲਿਆਂ ਨੇ ਇਸ ਘਟਨਾ ਦਾ ਕਿਤੇ ਜ਼ਿਕਰ ਨਹੀਂ ਕੀਤਾ | ਉਪਰੋਕਾਂ ਨੂੰ ਪਤਾ ਲਤ ਨੌਜਵਾਨ ਦਾ ਅੱਜ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ | ਇਥੇ ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਦੀਆਂ ਤਿੰਨ ਭੈਣਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਇਕ ਭੈਣ ਦਾ ਪਤੀ ਗੁਜ਼ਰ ਗਿਆ ਹੈ | ਉਕਤ ਨੌਜਵਾਨ ਆਪਣੇ ਮਾਪਿਆਂ ਤੇ ਭੈਣ ਤੇ ਭਾਣਜਾ ਭਾਣਜੀ ਦੀ ਦੇਖਭਾਲ ਕਰਦਾ ਸੀ | ਪੂਰੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਇਸ ਮੌਕੇ ਬੇਅੰਤ ਸਿੰਘ, ਅਵਤਾਰ ਸਿੰਘ ਸਰਪੰਚ, ਭਵਨ ਸਿੰਘ, ਲਖੀਆ ਦੇਹਰੀਵਾਲ, ਦਿਆਲ ਸਿੰਘ ਆਦਿ ਤੋਂ ਇਲਾਵਾ ਪੂਰਾ ਪਿੰਡ ਤੇ ਰਿਸ਼ਤੇਦਾਰ ਦੁੱਖ ਦੀ ਘੜੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਟਾਂਡਾ ਵਿਖੇ ਕਾਨਫ਼ਰੰਸ ਅੱਜ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼:- ਮਾ: ਅਨੁਪਮ ਕੁਮਾਰ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।