18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼:- ਮਾ: ਅਨੁਪਮ ਕੁਮਾਰ ਸ਼ਰਮਾ

ਅਜੀਤ ਡੈਸਕ 31-03-2026
ਬੀਣੇਵਾਲ-ਅਨੁਪਮ ਕੁਮਾਰ ਸ਼ਰਮਾ ਦਾ ਜਨਮ 19 ਮਾਰਚ 1968 ਨੂੰ ਪਿਤਾ ਬਿ੍ਜ ਮੋਹਨ ਸ਼ਰਮਾ ਦੇ ਘਰ ਮਾਤਾ ਵਿਜੇ ਕਾਂਤਾ ਦੀ ਕੁੱਖੋਂ ਪਿੰਡ ਤਿ੍ਲੋਕਪੁਰ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ | ਉਨ੍ਹਾਂ ਦਾ ਜੱਦੀ ਪਿੰਡ ਦੇਪੁਰ ਨੇੜੇ ਦਾਤਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਹੈ | ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ | ਬੀ.ਐੱਸ.ਸੀ., ਐੱਸ. ਡੀ. ਐੱਮ. ਆਰ., ਅੱੈਸ. ਡੀ. ਕਾਲਜ ਪਠਾਨਕੋਟ ਤੋਂ ਪ੍ਰਾਪਤ ਕੀਤੀ ਅਤੇ ਬੀ. ਐੱਡ. ਦੀ ਡਿਗਰੀ ਡੀ. ਏ. ਵੀ. ਕਾਲਜ ਅਬੋਹਰ ਤੋਂ ਪ੍ਰਾਪਤ ਕੀਤੀ | ਫਿਰ 19 ਸਤੰਬਰ 1999 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਬਤੌਰ ਸਾਇੰਸ ਮਾਸਟਰ ਸਰਕਾਰੀ ਨੌਕਰੀ ਜੁਆਇਨ ਕੀਤੀ | 1999 ਤੋਂ 2026 ਤੱਕ ਦੇ ਕਰੀਬ 27 ਸਾਲ ਦੇ ਅਰਸੇ ਦੌਰਾਨ ਉਨ੍ਹਾਂ ਦੇ ਵਿਦਿਆਰਥੀਆਂ ਨੇ ਵਿਗਿਆਨ ਮੇਲੇ, ਡਰਾਮਾ, ਵਿਗਿਆਨ ਪ੍ਰਦਰਸ਼ਨੀਆਂ ਨਾਲ ਸਬੰਧਿਤ ਗਤੀਵਿਧੀਆਂ ਇੰਸਪਾਇਰ ਐਵਾਰਡ ਮੁਕਾਬਲਿਆਂ 'ਚ ਜ਼ਿਲ੍ਹਾ, ਰਾਜ ਅਤੇ ਨੈਸ਼ਨਲ ਪੱਧਰ 'ਤੇ ਭਾਗ ਲਿਆ | ਪਰੀਕਸਾ ਪੇ ਚਰਚਾ 2024 ਵਿਚ ਭਾਗ ਲੈਣ ਦੌਰਾਨ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਗਿਆ | ਉਨ੍ਹਾਂ ਨੇ ਲੰਮਾ ਸਮਾਂ ਬਲਾਕ ਰਿਸੋਰਸ ਪਰਸਨ (ਸਾਇੰਸ) ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਈ | ਉਹ 31 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਤੋਂ ਬਤੌਰ ਸਾਇੰਸ ਮਾਸਟਰ ਸੇਵਾਮੁਕਤ ਹੋ ਰਹੇ ਹਨ |
-ਬੈਜ ਚੌਧਰੀ
ਪਿਛਲੀ ਖ਼ਬਰ ਪਿੰਡ ਦੇਹਰੀਵਾਲ ਦੇ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਆਬੂਧਾਬੀ 'ਚ ਮੌਤ ਅਗਲੀ ਖ਼ਬਰ ਪਿੰਡ ਬੋਦਲ ਵਿਖੇ ਬਾਬਾ ਭੂਰੇ ਵਾਲੇ ਨੂੰ ਸਮਰਪਿਤ 39ਵਾਂ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।