18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼:- ਲੈਕਚਰਾਰ ਸਰਬਜੀਤ ਕੌਰ

ਅਜੀਤ ਡੈਸਕ 31-03-2026
ਦਸੂਹਾ-ਅੰਗਰੇਜ਼ੀ ਲੈਕਚਰਾਰ ਸਰਬਜੀਤ ਕੌਰ ਦਾ ਜਨਮ 8 ਨਵੰਬਰ 1967 ਨੂੰ ਪਿੰਡ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਤਾਰਾ ਸਿੰਘ ਅਤੇ ਮਾਤਾ ਸ਼ਿਮਲਾ ਦੇਵੀ ਦੇ ਕੁੱਖੋਂ ਹੋਇਆ | ਉਨ੍ਹਾਂ ਬੀ. ਐੱਸ. ਸੀ. ਮੈਡੀਕਲ ਦੀ ਡਿਗਰੀ ਹੰਸ ਰਾਜ ਮਹਾਂ ਵਿਦਿਆਲਿਆ ਜਲੰਧਰ ਤੋਂ ਹਾਸਲ ਕੀਤੀ | ਬੀ. ਐੱਡ ਦੀ ਸਿੱਖਿਆ ਉਨ੍ਹਾਂ ਨੇ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਤੋਂ ਹਾਸਲ ਕੀਤੀ | ਉਨ੍ਹਾਂ ਨੇ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਜੀਪੁਰ ਤੋਂ ਆਪਣੀ ਨੌਕਰੀ ਸ਼ੁਰੂਆਤ ਬਤੌਰ ਸਾਇੰਸ ਅਧਿਆਪਕਾ ਵਜੋਂ ਕੀਤੀ ਅਤੇ ਫਿਰ ਆਰਮੀ ਸਕੂਲ ਉੱਚੀ ਬੱਸੀ ਵਿਖੇ ਪੜ੍ਹਾਇਆ | ਸਾਲ 29.04.1994 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਫ਼ਰਪੁਰ ਵਿਖੇ ਬਤੌਰ ਸਾਇੰਸ ਮਿਸਟਰੈੱਸ ਵਜੋਂ ਹਾਜ਼ਰ ਹੋਏ | ਸਾਲ 1995 ਤੋਂ 2010 ਤੱਕ ਸਰਕਾਰੀ ਮਿਡਲ ਸਕੂਲ ਜਲੋਟਾ ਵਿਖੇ ਬਤੌਰ ਸਾਇੰਸ ਮਿਸਟਰੈੱਸ ਵਜੋਂ ਸੇਵਾਵਾਂ ਨਿਭਾਈਆਂ ਅਤੇ ਸਾਲ 2010 ਤੋਂ 2021 ਤੱਕ ਸਰਕਾਰੀ ਹਾਈ ਸਕੂਲ ਪੱਸੀ ਕੰਡੀ ਵਿਖੇ ਨੌਕਰੀ ਕਰਨ ਉਪਰੰਤ ਸਾਲ 2021 ਇਹਨਾਂ ਦੀ ਪ੍ਰਮੋਸ਼ਨ ਬਤੌਰ ਅੰਗਰੇਜ਼ੀ ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਫ਼ਦਰਪੁਰ ਵਿਖੇ ਹੋਈ | ਉਹ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ | ਅੱਜ ਉਨ੍ਹਾਂ ਨੂੰ ਵਿਭਾਗ ਵਲੋਂ ਭਾਵ-ਭਿੰਨੀ ਵਿਦਾਇਗੀ ਦਿੱਤੀ ਜਾ ਰਹੀ ਹੈ |
ਵਲੋਂ - ਭੁੱਲਰ
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਸ਼ਿਖਾ ਸ਼ਰਮਾ ਨੇ ਰਾਜ ਪੱਧਰੀ ਕਨਵੈੱਨਸ਼ਨ 'ਚ ਲਿਆ ਹਿੱਸਾ ਅਗਲੀ ਖ਼ਬਰ ਮੁਕੇਰੀਆਂ ਸ਼ਹਿਰ 'ਚੋਂ ਗੁਜ਼ਰਦੇ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀ ਸਪੀਡ ਨਿਸਚਿਤ ਕੀਤੀ ਜਾਵੇ- ਕਮਲ ਰੱਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।