18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤੀ 'ਤੇ ਵਿਸ਼ੇਸ਼:- ਪਰਮਜੀਤ ਸਿੰਘ ਬੈਂਸ

ਅਜੀਤ ਡੈਸਕ 31-03-2026
ਗੜ੍ਹਦੀਵਾਲਾ-ਪਰਮਜੀਤ ਸਿੰਘ ਬੈਂਸ ਆਪਣੀ 37 ਸਾਲ ਦੀ ਬੇਦਾਗ਼ ਨੌਕਰੀ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ | ਪਰਮਜੀਤ ਸਿੰਘ ਦਾ ਜਨਮ 30 ਮਾਰਚ 1966 ਨੂੰ ਸ਼ਾਮ ਸਿੰਘ ਨੰਬਰਦਾਰ ਦੇ ਗ੍ਰਹਿ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਬਾਹਲਾ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਕਰਨ ਉਪਰੰਤ ਦਸਵੀਂ ਤੱਕ ਦੀ ਸਿੱਖਿਆ ਸਰਕਾਰੀ ਸਕੂਲ ਧੂਤ ਕਲਾਂ ਤੇ ਹਾਇਰ ਸੈਕੰਡਰੀ ਦੀ ਸਿੱਖਿਆ (ਨਾਨ ਮੈਡੀਕਲ) ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲ ਤੋਂ ਕਰਨ ਉਪਰੰਤ ਮਕੈਨੀਕਲ ਇੰਜੀਨੀਅਰ ਦਾ ਤਿੰਨ ਸਾਲ ਦਾ ਡਿਪਲੋਮਾ ਜੇ. ਆਰ. ਸਰਕਾਰੀ ਪੋਲੀਟੈਕਨੀਕਲ ਹੁਸ਼ਿਆਰਪੁਰ ਤੋਂ ਕੀਤਾ | ਆਪ ਨੇ ਐੱਮ. ਕੇ. ਇੰਡਸਟਰੀ ਲੁਧਿਆਣਾ ਤੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ | ਬਾਅਦ 'ਚ 1990 ਵਿਚ ਆਪ ਜੇ. ਸੀ. ਟੀ. ਹੁਸ਼ਿਆਰਪੁਰ ਵਿਖੇ ਆ ਗਏ | ਇੱਥੋਂ ਹੀ ਆਪ ਅਸਿਸਟੈਂਟ ਜਨਰਲ ਮੈਨੇਜਰ ਦੀ ਪੋਸਟ ਤੋਂ ਸੇਵਾ ਮੁਕਤ ਹੋ ਰਹੇ ਹਨ | ਆਪ 2004 ਤੋਂ ਪਿੰਡ ਬਾਹਲਾ ਦੇ ਬਤੌਰ ਨੰਬਰਦਾਰ ਸੇਵਾ ਨਿਭਾਅ ਰਹੇ ਹਨ | ਅੱਜ ਊਸ਼ਾ ਮਾਰਟਿਨ ਹੁਸ਼ਿਆਰਪੁਰ ਵਿਖੇ ਉਨ੍ਹਾਂ ਨੂੰ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ |
-ਚੱਗਰ
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼:- ਅਧਿਆਪਕ ਪ੍ਰਗਟ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਅੱਗੇ ਵਧਾ ਸਕਦਾ ਹੈ- ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।