ਅੱਡਾ ਸਰਾਂ-ਸਾਇੰਸ ਅਧਿਆਪਕ ਪ੍ਰਗਟ ਸਿੰਘ ਜੋ ਅੱਜ 31 ਮਾਰਚ ਨੂੰ ਸਰਕਾਰੀ ਹਾਈ ਸਕੂਲ ਹੁਸੈਨਪੁਰ ਲਾਲੋਵਾਲ ਤੋਂ ਸੇਵਾ ਮੁਕਤ ਹੋ ਰਹੇ ਹਨ ਉਨ੍ਹਾਂ ਨੇ ਬੱਚਿਆਂ ਨੂੰ ਨਵੇਂ ਯੁੱਗ ਦੇ ਹਾਣੀ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ | ਸਿੱਖਿਆ ਵਿਭਾਗ ਵਿਚ 24 ਸਾਲ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਪ੍ਰਗਟ ਸਿੰਘ ਨੇ ਮੁੱਢਲੀ ਤੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਆਪਣੀ ਨੌਕਰੀ ਸਰਕਾਰੀ ਮਿਡਲ ਸਕੂਲ ਚਹਿੜ ਕਪੂਰਥਲਾ ਬਲਾਕ ਫਗਵਾੜਾ ਤੋਂ ਬਤੌਰ ਸਾਇੰਸ ਮਾਸਟਰ ਸ਼ੁਰੂ ਕੀਤੀ ਅਤੇ ਸਾਲ 2001 ਤੋਂ 2002 ਤੱਕ ਸਰਕਾਰੀ ਮਿਡਲ ਸਕੂਲ ਚਹਿੜ ਕਪੂਰਥਲਾ ਵਿਖੇ 2002 ਤੋਂ 2007 ਤੱਕ ਸਰਕਾਰੀ ਹਾਈ ਸਕੂਲ ਬਹੇੜਾ ਅਤੇ 2007 ਵਿਚ ਬਦਲੀ ਉਪਰੰਤ ਸਰਕਾਰੀ ਹਾਈ ਸਕੂਲ ਹੁਸੈਨਪੁਰ ਲਾਲੋਵਾਲ ਵਿਖੇ ਸੇਵਾਵਾਂ ਦਿੱਤੀਆਂ ਅਤੇ ਲਗਪਗ 24 ਸਾਲ ਦੀ ਸੇਵਾ ਕਰਨ ਉਪਰੰਤ ਉਹ ਅੱਜ ਮਿਤੀ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਹਨ | ਅੱਜ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਸਰਕਾਰੀ ਹਾਈ ਸਕੂਲ ਹੁਸੈਨਪੁਰ ਲਾਲੋਵਾਲ ਵਿਖੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ | -ਹਰਜਿੰਦਰ ਸਿੰਘ ਮਸੀਤੀ