30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਬੇਹੱਦ ਖ਼ੁਸ਼-ਜੀ. ਐਸ. ਮੁਲਤਾਨੀ

ਅਜੀਤ ਡੈਸਕ 30-03-2026
ਮੁਕੇਰੀਆਂ, 29 ਮਾਰਚ (ਰਾਮਗੜ੍ਹੀਆ)- ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਿਛਲੇ ਚਾਰ ਸਾਲ ਦਾ ਪੰਜਾਬ ਵਿਚ ਕਿਤੇ ਕੰਮਾਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜੀ. ਐਸ. ਮੁਲਤਾਨੀ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬੇਹੱਦ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਰਕਾਰਾਂ ਨੇ ਜੋ 70 ਸਾਲਾਂ ਵਿਚ ਨਹੀਂ ਕੀਤਾ ਆਮ ਆਦਮੀ ਪਾਰਟੀ ਨੂੰ ਚਾਰ ਸਾਲ 'ਚ ਕਰ ਦਿਖਾਇਆ ਹੈ | ਜਿਵੇਂ ਸਾਰਿਆਂ ਦੇ ਬਿਜਲੀ ਦੇ ਬਿੱਲ ਮਾਫ਼, 10 ਲੱਖ ਦਾ ਬੀਮਾ ਕਾਰਡ, ਔਰਤਾਂ ਨੂੰ 1 ਹਜ਼ਾਰ ਰੁਪਏ ਤੇ ਐਸ.ਸੀ. ਔਰਤਾਂ ਨੂੰ 1500 ਰੁਪਏ ਦੇਣਾ, ਸੁਰੱਖਿਆ ਫੋਰਸ ਬਣਾਉਣਾ, ਟੋਲ ਪਲਾਜ਼ਾ ਬੰਦ ਕਰਨਾ, ਵਿਧਾਇਕਾਂ ਦੀਆਂ ਫ਼ਾਲਤੂ ਪੈਨਸ਼ਨਾਂ ਬੰਦ ਕਰਨਾ ਅਤੇ 65 ਹਜ਼ਾਰ ਸਰਕਾਰੀ ਨੌਕਰੀਆਂ ਦੇਣਾ ਆਦਿ ਅਣਗਿਣਤ ਕੰਮ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲ 'ਚ ਕੀਤੇ ਹਨ ਲੋਕ ਇਨ੍ਹਾਂ ਕੰਮਾਂ ਤੋਂ ਬਹੁਤ ਖ਼ੁਸ਼ ਹਨ | ਲੋਕਾਂ ਦਾ ਕਹਿਣਾ ਕਿ 2027 ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ | ਇਸ ਮੌਕੇ ਉਨ੍ਹਾਂ ਨਾਲ ਜਤਿੰਦਰ ਸ਼ਰਮਾ ਬਲਾਕ ਪ੍ਰਧਾਨ, ਅਮਿਤ ਕੁਮਾਰ ਬਲਾਕ ਪ੍ਰਧਾਨ, ਮਸਜਿੰਦਰ ਸਿੰਘ ਸਾਬਕਾ ਸਰਪੰਚ ਮੁਰਾਦਪੁਰ ਤੇ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਸਰਪੰਚ ਮੁਰਾਦਪੁਰ ਤੇ ਪੂਰੀ ਪੰਚਾਇਤ ਤੇ ਬਹੁਤ ਪਿੰਡ ਦੇ ਪਤਵੰਤੇ ਸੱਜਣ ਪਿੰਡ ਮੁਰਾਦਪੁਰ ਵਿਚ ਹਾਜ਼ਰ ਸਨ | ਇਸ ਮੌਕੇ ਪਿੰਡ ਮੁਰਾਦਪੁਰ ਦੀਆਂ ਸੰਗਤਾਂ ਦੇ ਰੂਬਰੂ ਹੁੰਦੇ ਹੋਏ ਪ੍ਰੋ. ਜੀ. ਐਸ. ਮੁਲਤਾਨੀ ਨੇ ਸੰਗਤਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਲੋਕਾਂ ਭਰਵਾਂ ਹੁੰਗਾਰਾ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ | ਇਸ ਮੌਕੇ ਪਿੰਡ ਮੁਰਾਦਪੁਰ ਦੇ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਲਿਖਤੀ ਝੂਠ ਬੋਲਿਆ- ਜਸਵੀਰ ਤਲਵਾੜਾ, ਮਹਾਜਨ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਵਿਰੁੱਧ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।