30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਲਿਖਤੀ ਝੂਠ ਬੋਲਿਆ- ਜਸਵੀਰ ਤਲਵਾੜਾ, ਮਹਾਜਨ

ਅਜੀਤ ਡੈਸਕ 30-03-2026

ਮੁਕੇਰੀਆਂ, 29 ਮਾਰਚ (ਰਾਮਗੜ੍ਹੀਆ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਪ੍ਰਧਾਨ ਰਜਤ ਮਹਾਜਨ, ਸੰਜੀਵ ਧੂਤ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ 2 ਲੱਖ ਐਨ.ਪੀ.ਐਸ ਪੀੜਿਤ ਕਰਮਚਾਰੀਆਂ ਨਾਲ ਲਿਖਤੀ ਝੂਠ ਬੋਲਿਆ ਹੈ | ਜਿਸ ਸਬੰਧੀ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ 18 ਨਵੰਬਰ 2022 ਨੂੰ ਮੁੱਖ ਮੰਤਰੀ ਨੇ ਲਾਈਵ ਹੋ ਕੇ ਕਿਹਾ ਸੀ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੀ ਹੈ, ਜਿਸ ਦਾ ਲਿਖਤੀ ਅਧੂਰਾ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਸਰਕਾਰ ਨੇ ਸਿਰਫ਼ ਹਿਮਾਚਲ ਅਤੇ ਗੁਜਰਾਤ ਵਿਚ ਚੋਣਾਂ ਨੂੰ ਲੈ ਕੇ ਸਟੰਟ ਕੀਤਾ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਪਸ਼ਟ ਕਰਨ ਕਿ ਪੁਰਾਣੀ ਪੈਨਸ਼ਨ ਕਦੋਂ ਲਾਗੂ ਕਰਨੀ ਹੈ | ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਜੀ.ਪੀ.ਐਫ਼ ਖਾਤੇ ਖੋਲ੍ਹੇ ਅਤੇ ਐਨ.ਪੀ.ਐਸ ਖਾਤੇ ਬੰਦ ਕਰੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਜਲਦੀ ਪੁਰਾਣੀ ਪੈਨਸ਼ਨ 1972 ਨਿਯਮ ਅਨੁਸਾਰ ਲਾਗੂ ਨਹੀਂ ਕੀਤੀ ਤਾਂ ਦੋ ਲੱਖ ਐਨ.ਪੀ.ਐਸ ਪੀੜਤ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਰਕਾਰ ਨੂੰ ਚੋਣਾਂ ਵਿਚ ਸਬਕ ਸਿਖਾਉਣਗੇ | ਇਸ ਮੌਕੇ ਵਰਿੰਦਰ ਵਿੱਕੀ, ਸਤ ਪ੍ਰਕਾਸ਼, ਬਲਵਿੰਦਰ ਟਾਕ, ਬਿ੍ਜ ਮੋਹਨ, ਮਨਜੀਤ ਸਿੰਘ, ਪਰਮਜੀਤ ਸਿੰਘ, ਰਾਜਦੀਪ ਸਿੰਘ ਨੌਸ਼ਹਿਰਾ, ਰਮਾਕਾਂਤ, ਰਿਸ਼ਵ ਦੇਵ, ਪਰਸ ਰਾਮ, ਜਸਵੰਤ ਸਿੰਘ, ਖੁਸ਼ਵੰਤ ਸਿੰਘ, ਰਵਿੰਦਰ ਸਿੰਘ, ਲੈਕ. ਰਾਜੇਸ਼ ਕੁਮਾਰ, ਨਸੀਬ ਕੁਮਾਰ, ਸਮਰੱਥ ਠਾਕੁਰ, ਤਰਸੇਮ ਲਾਲ, ਸਤਪਾਲ ਡੀ.ਪੀ, ਰੌਸ਼ਨ ਲਾਲ, ਸੁਭਾਸ਼ ਠਾਕੁਰ, ਵਿਨੋਦ ਕੁਮਾਰ, ਗੁਰਪਾਲ ਸਿੰਘ, ਅਜਮੇਰ ਸਿੰਘ, ਸੁਰਿੰਦਰ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਅਜੇ ਕੁਮਾਰ, ਰਕੇਸ਼ ਸੰਗੋਤਰਾ, ਸੰਦੀਪ ਕੌਸ਼ਲ, ਕਸ਼ਮੀਰ ਸਿੰਘ, ਰਾਕੇਸ ਡਡਵਾਲ, ਰਾਜੀਵ ਮਲਹੋਤਰਾ, ਅਨਿਲ ਭੰਗਾਲਾ, ਜਸਵੀਰ ਬਾਜਾਚੱਕ, ਸੁਰੇਸ਼ ਲੋਹਗੜ੍ਹ, ਬੂਟਾ ਸਿੰਘ ਅਤੇ ਸੁਦੇਸ਼ ਮਹਾਜਨ ਆਦਿ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਬੇਹੱਦ ਖ਼ੁਸ਼-ਜੀ. ਐਸ. ਮੁਲਤਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।