30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਵਿਰੁੱਧ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਦਾ ਐਲਾਨ

ਅਜੀਤ ਡੈਸਕ 30-03-2026
ਬੀਣੇਵਾਲ,29 ਮਾਰਚ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ 1 ਅਪ੍ਰੈਲ ਤੋਂ ਐਂਟਰੀ ਟੈਕਸ ਵਿਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਵਿਰੁੱਧ ਗੌਰਵ ਰਾਣਾ ਦੀ ਅਗਵਾਈ ਵਿਚ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਤੇ ਪੈਂਦੇ ਹਾਈਵੇਅ ਪੰਜੈਹਰਾ ਰੋਡ ਅਤੇ ਦਬੋਟਾ ਰੋਡ ਤੇ 31 ਮਾਰਚ ਰਾਤ ਨੂੰ 12 ਵਜੇ ਦਿੱਤੇ ਜਾ ਰਹੇ ਧਰਨੇ ਨੂੰ ਕੁੱਕੜ ਮਜਾਰਾ ਕਾਹਨਪੁਰ ਖੂਹੀ ਸੜਕ ਦੀ ਚੱਲ ਰਹੀ ਕਾਰ ਸੇਵਾ ਵਿਚ ਸਹਾਇਤਾ ਕਰ ਰਹੇ ਕਾਰ ਸੇਵਕਾਂ ਨੇ ਪੂਰਨ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਦਲਜੀਤ ਸਿੰਘ ਬੈਂਸ ਖੁਰਦਾਂ,ਤਰਸੇਮ ਸਿੰਘ ਜੱਸੋਵਾਲ,ਡਾਕਟਰ ਗੁਰਮੇਲ ਸਿੰਘ ਕੜਿਆਲ,ਵਿਰਸਾ ਸਿੰਘ ਸਾਹ,ਡਾਕਟਰ ਕੇਵਲ ਸਿੰਘ,ਮਨਜਿੰਦਰ ਸਿੰਘ,ਹਰਜਾਪ ਸਿੰਘ,ਹਰਪਾਲ ਸਿੰਘ ਪਾਲੀ,ਕਸ਼ਮੀਰ ਸਿੰਘ ਸਾਧੜਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਹ ਫ਼ੈਸਲਾ ਬਹੁਤ ਮੰਦਭਾਗਾ ਹੈ | ਦਲਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਕੁਲ 33 ਥਾਵਾਂ ਤੇ ਹਿਮਾਚਲ ਐਂਟਰੀ ਦੇ ਬੈਰੀਅਰ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਹਰ ਵਕਤ ਹਿਮਾਚਲ ਪ੍ਰਦੇਸ਼ ਵਿਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ | ਦਲਜੀਤ ਸਿੰਘ ਬੈਂਸ ਨੇ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਧਰਨੇ ਨੂੰ ਕਾਰਸੇਵਾ ਵਾਲੇ ਸੰਤਾਂ ਬਾਬਾ ਸਤਨਾਮ ਸਿੰਘ ਕਿੱਲਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਆਸ਼ੀਰਵਾਦ ਵੀ ਹਾਸਲ ਹੈ ਅਤੇ ਉਹ ਧਰਨੇ ਦੀ ਹਿਮਾਇਤ ਕਰਨਗੇ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਬੇਹੱਦ ਖ਼ੁਸ਼-ਜੀ. ਐਸ. ਮੁਲਤਾਨੀ ਅਗਲੀ ਖ਼ਬਰ ਸੁਖਬੀਰ ਬਾਦਲ ਦੀ ਚੱਬੇਵਾਲ ਰੈਲੀ ਪਾਰਟੀ ਲਈ ਮੀਲ ਪੱਥਰ ਸਿੱਧ ਹੋਵੇਗੀ-ਹਰਮਿੰਦਰ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।