ਮਾਹਿਲਪੁਰ, 29 ਮਾਰਚ (ਰਜਿੰਦਰ ਸਿੰਘ)-ਮਾਹਿਲਪੁਰ-ਜੇਜੋਂ ਰੋਡ ਤੇ ਪੈਂਦੇ ਪਿੰਡ ਰਾਮਪੁਰ ਸੈਣੀਆਂ ਬੀਤੀ ਰਾਤ ਕਰੀਬ 9.30 ਵਜੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਮੋਟਰ ਸਾਈਕਲ ਚੋਰੀ ਕਰ ਲਿਆ ਅਤੇ ਇੱਕ ਐਕਵਿਟਾਂ ਚਲਾਕ ਬੰਦੀ ਬਣਾ ਕੇ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਰਪੰਚ ਹਰਚਰਨ ਸਿੰਘ ਚੰਨੀ ਤੇ ਬਰਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਸਮੇਤ ਪਿੰਡ ਵਾਸੀਆਂ ਵੱਲੋਂ ਬਾਬਾ ਬਾਲਕ ਨਾਥ ਦੀ ਯਾਤਰਾ ਨੂੰ ਮੁੱਖ ਰੱਖਦੇ ਸ਼ਰਧਾਲੂਆਂ ਲਈ ਦਿਨ ਰਾਤ ਲੰਗਰ ਲਗਾਏ ਤੇ ਇਸ ਲੰਗਰ ਦੀ ਸੇਵਾ ਕਰ ਰਹੇ ਇੱਕ ਵਰਿੰਦਰ ਪੁੱਤਰ ਚਰਨਦਾਸ ਦਾ ਮੋਟਰ ਸਾਈਕਲ ਚੋਰੀ ਕਰ ਲੈ ਗਏ ਤੇ ਇੱਕ ਵਿਅਕਤੀ ਹਰਜੋਤ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਬੰਦੀ ਬਣਾ ਕੇ ਉਸ ਨੂੰ ਕੁੱਟ ਕੇ ਤੇ ਉਸ ਦਾ ਇੱਕ ਕੰਨ ਦੰਦੀਆਂ ਨਾਲ ਵੱਡ ਖਾ ਗਏ ਤੇ ਉਸ ਦੀ ਐਕਟਿਵਾ (ਪੀ ਬੀ 24 ਡੀ 5351) ਲੈ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਵਰਿੰਦਰ ਦਾ ਮੋਟਰ ਸਾਈਕਲ ਸਵੇਰੇ ਭਾਲ ਕਰਨ ਉਪਰੰਤ ਪਿੰਡ 'ਚ ਪੈਂਦੇ ਚੋਅ ਦੀਆਂ ਝਾੜੀਆਂ 'ਚੋ ਮਿਲ ਗਿਆ ਪਰ ਐਕਟਿਵਾ ਨਹੀਂ ਮਿਲੀ ਤੇ ਬੰਦੀ ਬਣਾਇਆ ਹਰਜੋਤ ਸਿੰਘ ਕਿਸੇ ਤਰੀਕੇ ਨਾਲ ਵਾਪਸ ਮੁੜ ਆਇਆ | ਉਸ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਇਸ ਸਬੰਧੀ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |
ਅਣਪਛਾਤਿਆਂ ਨੇ ਵਿਅਕਤੀ ਨੂੰ ਜ਼ਖਮੀ ਕਰ ਕੇ ਐਕਟਿਵਾ ਤੇ ਮੋਟਰ ਸਾਈਕਲ ਖੋਹਿਆ
ਅਜੀਤ ਡੈਸਕ
30-03-2026