ਹਾਜੀਪੁਰ, 29 ਮਾਰਚ (ਜੋਗਿੰਦਰ ਸਿੰਘ)- ਗੁਰੂ ਨਾਨਕ ਸੇਵਾ ਸੁਸਾਇਟੀ (ਰਜਿ.) ਗੇਰਾ ਪਿਛਲੇ ਲੰਬੇ ਸਮੇਂ ਤੋਂ ਇਲਾਕੇ 'ਚ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਤੇ ਗ਼ਰੀਬ ਬੱਚਿਆਂ ਦੇ ਵਿਆਹ ਮੌਕੇ ਆਰਥਿਕ ਸਹਾਇਤਾ ਕਰਦੀ ਆ ਰਹੀ ਹੈ ਜਿਸ ਦੇ ਚੱਲਦਿਆਂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਬਲਾਕ ਹਾਜੀਪੁਰ ਦੇ ਪਿੰਡ ਕੁੱਲੀਆਂ 'ਚ ਗ਼ਰੀਬ ਲੜਕੀ ਦੇ ਵਿਆਹ ਮੌਕੇ ਪਰਿਵਾਰ ਨੂੰ 11 ਹਜ਼ਾਰ ਰੁਪਏ ਭੇਟ ਕੀਤੇ | ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਪਿਛਲੇ 30 ਸਾਲਾ ਤੋਂ ਗ਼ਰੀਬ ਲੋਕਾਂ ਦੀ ਮਦਦ ਗਰਦੀ ਆ ਰਹੀ ਹੈ ਤੇ ਕਿਸੇ ਵੀ ਆਪਦਾ ਮੌਕੇ ਪਹਿਲੀ ਕਤਾਰ 'ਚ ਖੜੀ ਹੋ ਕੇ ਸੇਵਾ ਨਿਭਾਉਂਦੀ ਹੈ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ | ਇਸ ਮੌਕੇ ਗੁਰਦਿਆਲ ਸਿੰਘ ਉਲਾਹਾ ਸਰਕਲ ਪ੍ਰਧਾਨ ਅਕਾਲੀ ਦਲ, ਉਕਾਂਰ ਸਿੰਘ ਕੁੱਲੀਆਂ, ਬਖ਼ਸ਼ੀਸ਼ ਸਿੰਘ ਕੁਲੀਆਂ, ਬਖਸ਼ੀ ਸਿੰਘ ਲੜਕੀ ਦੇ ਪਿਤਾ ਕਸ਼ਮੀਰ ਸਿੰਘ, ਮਾਤਾ ਜਸਬੀਰ ਕੌਰ, ਮਾਸਟਰ ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ |